FacebookTwitterg+Mail

ਤਸਵੀਰਾਂ ਸ਼ੇਅਰ ਕਰਕੇ ਸਾਰਾ ਨੇ ਬਿਆਨ ਕੀਤਾ ਮਾਂ ਅੰਮ੍ਰਿਤਾ ਸਿੰਘ ਦਾ ਪਿਆਰ

amrita singh and sara ali khan
02 February, 2019 10:36:00 AM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਸੈਫ ਅਲੀ ਖਾਨ ਦੀ ਧੀ ਨੇ ਹਾਲ ਹੀ 'ਚ 'ਕੇਦਾਰਨਾਥ' ਤੇ 'ਸਿੰਬਾ' ਨਾਲ ਬਾਲੀਵੁੱਡ 'ਚ ਧਮਾਕੇਦਾਰ ਐਂਟਰੀ ਕੀਤੀ ਹੈ। ਪਹਿਲੀ ਹੀ ਫਿਲਮ ਨਾਲ ਸਾਰਾ ਨੇ ਲੋਕਾਂ ਨੂੰ ਆਪਣੀ ਸਾਦਗੀ ਤੇ ਐਕਟਿੰਗ ਦਾ ਦੀਵਾਨਾ ਬਣਾ ਦਿੱਤਾ ਹੈ। ਦੋ ਫਿਲਮਾਂ ਰਿਲੀਜ਼ ਤੋਂ ਬਾਅਦ ਸਾਰਾ ਹਾਲੇ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਦੱਸ ਦੀਏ ਕਿ ਇਨ੍ਹੀਂ ਦਿਨੀਂ ਸਾਰਾ ਅਲੀ ਖਾਨ ਆਪਣੀ ਮਾਂ ਅੰਮ੍ਰਿਤਾ ਸਿੰਘ ਨਾਲ ਕੀਨੀਆ ਗਈ ਹੈ, ਜਿੱਥੇ ਦੀਆਂ ਤਸਵੀਰਾਂ ਉਸ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਸਾਰਾ ਤੇ ਅੰਮ੍ਰਿਤਾ ਮਸਾਈ ਮਾਰਾ ਨੈਸ਼ਨਲ ਰਿਜਰਵ 'ਚ ਆਰਾਮ ਦੇ ਪਲ ਬਿਤਾ ਰਹੀਆਂ ਹਨ। ਤਸਵੀਰਾਂ ਨਾਲ ਸਾਰਾ ਨੇ ਇਕ ਖਾਸ ਕੈਪਸ਼ਨ ਵੀ ਦਿੱਤਾ ਹੈ।

 
 
 
 
 
 
 
 
 
 
 
 
 
 

Wilder and Wildest in the Wild 🌞🌚🌓🌛🌌🌅🇰🇪👩‍👧 #motherdaughter #hakunamatata #pinksky

A post shared by Sara Ali Khan (@saraalikhan95) on Jan 29, 2019 at 10:15pm PST


ਦੱਸ ਦਈਏ ਕਿ ਸਾਰਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਆਖਿਆ ਸੀ ਕਿ, ''ਮੈਨੂੰ ਅਕਸਰ ਹੀ ਲੋਕ ਆਖਦੇ ਹਨ ਕਿ ਅੰਮ੍ਰਿਤਾ ਨੇ ਤੇਰੀ ਪਰਵਰਿਸ਼ 'ਚ ਕੋਈ ਕਮੀ ਨਹੀਂ ਛੱਡੀ ਹੈ, ਜੋ ਕਿ ਬਿਲਕੁਲ ਸੱਚ ਹੈ।'' ਦੱਸ ਦਈਏ ਕਿ ਸਾਰਾ ਅਲੀ ਖਾਨ ਆਪਣੇ ਪਾਪਾ ਸੈਫ ਅਲੀ ਨਾਲ ਸਕ੍ਰੀਨ 'ਤੇ ਕੰਮ ਕਰਨਾ ਚਾਹੁੰਦੀ ਹੈ।


Tags: Amrita Singh Sara Ali Khan Bollywood Debut Abhishek Kapoor Kedarnath Simmba Rohit Shetty Ranveer Singh Saif Ali Khan

Edited By

Sunita

Sunita is News Editor at Jagbani.