ਮੁੰਬਈ— ਸੈਫ ਅਲੀ ਖਾਨ ਦੀ ਬੇਟੀ ਸਾਰਾ ਦਾ ਨਾਂ ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਨਾਲ ਜੋੜਿਆ ਜਾਂਦਾ ਰਿਹਾ ਹੈ। ਕਈ ਵਾਰ ਦੋਵੇਂ ਇਕੱਠੇ ਨਜ਼ਰ ਆ ਚੁੱਕੇ ਹਨ। ਸੂਤਰਾਂ ਮੁਤਾਬਕ ਅੰਮ੍ਰਿਤਾ ਨੂੰ ਬੇਟੀ ਸਾਰਾ ਦਾ ਲੜਕਿਆਂ ਨਾਲ ਘੁੰਮਣਾ ਵੀ ਪਸੰਦ ਨਹੀਂ ਹੈ। ਇਹੀ ਵਜ੍ਹਾ ਹੈ ਕਿ ਉਸ ਨੇ ਸਾਰਾ ਨੂੰ ਸਾਫ ਕਹਿ ਦਿੱਤਾ ਹੈ ਕਿ ਉਹ ਲੜਕਿਆਂ ਨਾਲ ਘੁੰਮਣਾ ਬੰਦ ਕਰ ਦੇਵੇ। ਅਸਲ 'ਚ ਅੰਮ੍ਰਿਤਾ ਨਹੀਂ ਚਾਹੁੰਦੀ ਹੈ ਕਿ ਉਸ ਦੀ ਬੇਟੀ ਦਾ ਨਾਂ ਕਿਸੇ ਵੀ ਗਲਤ ਵਜ੍ਹਾ ਕਾਰਨ ਚਰਚਾ 'ਚ ਆਵੇ।
ਪਟੌਦੀ ਪਰਿਵਾਰ ਦੇ ਇਕ ਨਜ਼ਦੀਕੀ ਸੂਤਰ ਮੁਤਾਬਕ ਬਾਲੀਵੁੱਡ ਦੇ ਸਟਾਰ ਕਿੱਡਸ ਜ਼ਿਆਦਾਤਰ ਲਿੰਕਅੱਪ ਤੇ ਦੂਜੇ ਕਾਰਨਾਂ ਕਰਕੇ ਚਰਚਾ 'ਚ ਰਹਿੰਦੇ ਹਨ। ਅਜਿਹੇ 'ਚ ਅੰਮ੍ਰਿਤਾ ਨੇ ਬੇਟੀ ਸਾਰਾ ਨੂੰ ਸਾਫ ਸ਼ਬਦਾਂ 'ਚ ਕਿਸੇ ਵੀ ਤਰ੍ਹਾਂ ਦੇ ਲਿੰਕਅੱਪ ਤੋਂ ਦੂਰ ਰਹਿਣ ਦੀ ਹਿਦਾਇਤ ਦਿੱਤੀ ਹੈ ਤਾਂ ਕਿ ਸਾਰਾ ਆਪਣੀ ਅਗਾਮੀ ਫਿਲਮ 'ਕੇਦਾਰਨਾਥ' ਨਾਲ ਡੈਬਿਊ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਵਿਵਾਦ 'ਚ ਨਾ ਘਿਰੇ। ਨਾਲ ਹੀ ਉਹ ਆਪਣੀ ਫਿਲਮ ਨੂੰ ਬਿਹਤਰ ਤਰੀਕੇ ਨਾਲ ਪ੍ਰਮੋਟ ਕਰ ਸਕੇ। ਦੱਸਣਯੋਗ ਹੈ ਕਿ ਸਾਰਾ ਅਲੀ ਖਾਨ ਅਭਿਸ਼ੇਕ ਕਪੂਰ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਕੇਦਾਰਨਾਥ' ਨਾਲ ਡੈਬਿਊ ਕਰ ਰਹੀ ਹੈ। ਇਸ 'ਚ ਉਸ ਦੇ ਆਪੋਜ਼ਿਟ ਸੁਸ਼ਾਂਤ ਸਿੰਘ ਰਾਜਪੂਤ ਹਨ।