ਜਲੰਧਰ (ਬਿਊਰੋ) — ਅਨੇਕਾਂ ਸੁਪਰ ਹਿੱਟ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਈ ਪੰਜਾਬੀ ਗਾਇਕਾ ਅੰਮ੍ਰਿਤਾ ਵਿਰਕ ਦੇ ਨਵੇਂ ਸਿੰਗਲ ਟਰੈਕ 'ਛੱਲਾ' ਬੀਤੇ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੰਮ੍ਰਿਤਾ ਵਿਰਕ ਦੇ ਇਸ ਗੀਤ ਦੇ ਵੀਡੀਓ ਨੂੰ ਯੂਟਿਊਬ 'ਤੇ 6 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਗਿਆ।
ਅੰਮ੍ਰਿਤਾ ਵਿਰਕ ਦੇ ਨਵੇਂ ਸੌਂਗ ਛੱਲਾ ਦਾ ਵੀਡੀਓ —
ਜਾਣਕਾਰੀ ਦਿੰਦਿਆਂ ਨਿਰਦੇਸ਼ਕ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਸਟੇਅਰ ਰਿਕਾਰਡ ਵਲੋਂ ਰਿਲੀਜ਼ ਕੀਤਾ ਗਿਆ ਹੈ ਅਤੇ ਇਸ ਸੌਂਗ ਦਾ ਮਿਊਜ਼ਿਕ ਕਰਨ ਪ੍ਰਿੰਸ ਵਲੋਂ ਤਿਆਰ ਕੀਤਾ ਗਿਆ ਹੈ। ਅੰਮ੍ਰਿਤਾ ਵਿਰਕ ਦੇ 'ਛੱਲਾ' ਗੀਤ ਨੂੰ ਕਲਮਬੱਧ ਖੁਦ ਅੰਮ੍ਰਿਤਾ ਵਿਰਕ ਨੇ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਅਮਰ ਨਿਰਮਾਤਾ ਵਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਵੀ ਚੱਲ ਰਿਹਾ ਹੈ।