FacebookTwitterg+Mail

ਅੰਮ੍ਰਿਤਸਰ ਫੈਸ਼ਨ ਸ਼ੋਅ ਦੌਰਾਨ ਕੈਟ ਵਾਕ ਕਰਦੀ ਦਿਸੀ ਕਰਿਸ਼ਮਾ ਕਪੂਰ

amritsar   karisma kapoor fashion show ramp walk
20 November, 2019 02:05:30 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਬੀਤੇ ਦਿਨੀਂ ਅੰਮ੍ਰਿਤਸਰ 'ਚ ਇਕ ਪ੍ਰੋਗਰਾਮ 'ਚ ਸ਼ਿਕਰਤ ਕਰਨ ਪਹੁੰਚੀ ਸੀ। ਇਸੇ ਦੌਰਾਨ ਉਹ ਰੈਂਪ 'ਤੇ ਕੇਟ ਵਾਕ ਕਰਦੀ ਹੋਈ ਵੀ ਨਜ਼ਰ ਆਈ। ਇਸ ਦੌਰਾਨ ਉਸ ਨੇ ਪੰਜਾਬੀ ਸੱਭਿਆਤਾ ਦੇ ਵੈਸਟਰਨ ਪੋਸ਼ਾਕ 'ਚ ਨਜ਼ਰ ਆਈ ਤੇ ਉਹ ਆਪਣੀ ਮਾਡਲਸ ਨਾਲ ਰੈਂਪ 'ਤੇ ਥਿਰਕਦੀ ਹੋਈ ਨਜ਼ਰ ਆਈ।

Punjabi Bollywood Tadka

ਇਸ ਦੌਰਾਨ ਉਸ ਨੇ ਕਿਹਾ, ''ਮੈਂ ਖੁਦ ਇਕ ਪੰਜਾਬਣ ਹਾਂ ਤੇ ਪੰਜਾਬ ਦਾ ਜੋ ਪਹਿਰਾਵਾ ਹੈ, ਉਹ ਬੇਹੱਦ ਖੂਬਸੂਰਤ ਹੈ। ਪੰਜਾਬੀ ਲੋਕ ਹਮੇਸ਼ਾ ਹੀ ਆਪਣੀ ਵੱਖਰੀ ਪਛਾਣ ਕਰਕੇ ਜਾਣੇ ਜਾਂਦੇ ਹਨ ਅਤੇ ਮਹਿਲਾਵਾਂ ਸਲਵਾਰ ਸੂਟ 'ਚ ਵੱਖਰੀਆਂ ਹੀ ਨਜ਼ਰ ਆਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਅੱਜ ਦੇ ਪ੍ਰੋਗਰਾਮ 'ਚ ਸ਼ਿਕਰਤ ਕਰਨ ਪਹੁੰਚੀ ਹਾਂ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਖੁਦ ਵੀ ਇਕ ਪੰਜਾਬਣ ਹਾਂ। ਮੈਂ ਜਦੋਂ ਵੀ ਕਿਸੇ ਫਿਲਮ 'ਚ ਕੰਮ ਕਰਾਂਗੀ ਤਾਂ ਮੀਡੀਆ ਨੂੰ ਜ਼ਰੂਰ ਦੱਸਾਂਗੀ। ਕਰਿਸ਼ਮਾ ਕਪੂਰ ਫਿਲਮ ਇੰਡਸਟਰੀ ਤੋਂ ਦੂਰ ਹੈ।

Punjabi Bollywood Tadka
ਦੱਸ ਦਈਏ ਕਿ ਇਸੇ ਦੌਰਾਨ ਆਯੋਜਨ ਕਰਤਾ ਤਨੂੰ ਸ਼ਰਮਾ ਨੇ ਕਿਹਾ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਕਿ ਪੰਜਾਬ ਅੰਦਾਰ ਜਿਹੜੀ ਫੁੱਲਕਾਰੀ ਹੈ, ਉਸ ਨੂੰ ਨਵਾਂ ਟੱਚ (ਰੂਪ) ਦਿੱਤਾ ਗਿਆ ਹੈ, ਜਿਸ 'ਚ ਸਾਰੀਆਂ ਮਾਡਲਸ ਨੂੰ ਇਹ ਪੋਸ਼ਾਕਾਂ ਦਿੱਤੀਆਂ ਗਈਆਂ ਹਨ।

 


Tags: AmritsarKarisma KapoorFashion showRamp walkBollywood Celebrityਕਰਿਸ਼ਮਾ ਕਪੂਰਅੰਮ੍ਰਿਤਸਰ

About The Author

sunita

sunita is content editor at Punjab Kesari