ਮੁੰਬਈ- ਪੱਖਪਾਤ ਦੇ ਮੁੱਦੇ 'ਤੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੇ ਬਿਆਨ ਆਉਣ ਤੋਂ ਬਾਅਦ ਉਨ੍ਹਾਂ ਨੂੰ ਕਈ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਕੁਝ ਲੋਕ ਆਮਿਰ ਦੇ ਸਮਰਥਨ 'ਚ ਵੀ ਆਏ ਹਨ। ਇਸੇ ਵਿਚਾਲੇ ਅਮੂਲ ਕੰਪਨੀ ਨੇ ਇਸ ਮੁੱਦੇ ਨਾਲ ਜੁੜੀ ਇਕ ਨਵੀਂ ਐਡ ਬਣਾਈ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇਸ ਐਡ 'ਚ ਅਮੂਲ ਦੀ ਪ੍ਰਸਿੱਧ ਕੁੜੀ ਆਮਿਰ ਤੇ ਉਸ ਦੀ ਪਤਨੀ ਕਿਰਨ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ ਤੇ ਆਮਿਰ ਦੀ ਫਿਲਮ '3 ਇਡੀਅਟਸ' ਦੇ ਪ੍ਰਸਿੱਧ ਡਾਇਲਾਗ ਤੇ ਗੀਤ 'ਆਲ ਇਜ਼ ਵੈੱਲ' ਦੀ ਵਰਤੋਂ ਕਰਦਿਆਂ ਪੁੱਛ ਰਹੀ ਹੈ ਕਿ 'ਆਲ ਇਜ਼ ਹੈੱਲ' ਜਾਂ 'ਆਲ ਇਜ਼ ਵੈੱਲ'।
ਇਨ੍ਹਾਂ ਟਵੀਟਸ ਵਿਚਾਲੇ ਇਕ ਪੁਰਾਣਾ ਐਡ ਵੀ ਵਾਇਰਲ ਹੋ ਗਿਆ ਹੈ, ਜੋ ਆਮਿਰ ਦੀ ਫਿਲਮ 'ਪੀਕੇ' ਦੀ ਰਿਲੀਜ਼ਿੰਗ ਦੌਰਾਨ ਸਾਹਮਣੇ ਆਇਆ ਸੀ। ਇਸ 'ਚ 'ਪੀਕੇ' ਦੇ ਨਿਊਡ ਕਿਰਦਾਰ ਦੀ ਵਰਤੋਂ ਕੀਤੀ ਗਈ ਸੀ। ਇਸ ਐਡ 'ਚ ਅਮੂਲ ਦੀ ਕੁੜੀ ਆਮਿਰ ਨੂੰ 'ਖਾ ਪੀਕੇ ਜਾਣਾ' ਕਹਿ ਕੇ ਅਲਵਿਦਾ ਕਹਿ ਰਹੀ ਹੈ।