ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਤੋਂ ਬਾਅਦ ਰਜਨੀਕਾਂਤ ਦੀ ਫਿਲਮ 'ਚ ਮੁੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਐਮੀ ਜੈਕਸਨ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਉਹ ਆਪਣੇ ਪ੍ਰੇਮੀ ਜਾਰਜ ਪਾਨਾਈਯੋਟੌ ਨਾਲ ਇਸੇ ਸਾਲ ਵਿਆਹ ਕਰਵਾ ਸਕਦੀ ਹੈ।
ਇਸ ਗੱਲ ਦਾ ਖੁਲਾਸਾ 'DNA' 'ਚ ਛਪੀ ਖਬਰ ਨਾਲ ਹੋਇਆ ਹੈ। ਇਸ ਰਿਪੋਰਟ ਮੁਤਾਬਕ ਐਮੀ ਦੇ ਕਰੀਬੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਸ ਨੇ ਦੱਸਿਆ ਕਿ, ''ਐਮੀ ਕਾਫੀ ਸਾਲਾ ਤੋਂ ਰਿਲੇਸ਼ਨਸ਼ਿਪ 'ਚ ਹੈ। ਐਮੀ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਹੀ ਨਿੱਜੀ ਰੱਖਿਆ ਹੈ।
ਐਮੀ ਤੇ ਜਾਰਜ ਇਕੱਠੇ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਇਹ ਦੋਵੇਂ ਇਸ ਸਾਲ ਹੀ ਵਿਆਹ ਕਰਵਾਉਣ ਬਾਰੇ ਸੋਚ ਰਹੇ ਹਨ।'' ਇਸ ਦੇ ਨਾਲ ਹੀ ਦੱਸਿਆ, ''ਵਿਆਹ ਦੀ ਤਾਰੀਖ ਤੇ ਵੈਨਿਊ ਅਜੇ ਤੈਅ ਨਹੀਂ ਹੋਇਆ ਹੈ।''
ਦੱਸ ਦੇਈਏ ਕਿ ਐਮੀ ਅਕਸ਼ੈ ਕੁਮਾਰ ਦੀ ਫਿਲਮ 'ਸਿੰਘ ਇਜ਼ ਬਲਿੰਗ' ਨਾਲ ਸੁਰਖੀਆਂ 'ਚ ਆਈ ਸੀ। ਇਸ ਤੋਂ ਇਲਾਵਾ ਉਹ ਜਲਦ ਹੀ ਰਜਨੀਕਾਂਤ ਦੀ ਫਿਲਮ '2.0' 'ਚ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।
ਦੱਸਣਯੋਗ ਹੈ ਕਿ ਐਮੀ ਰਾਜ ਬੱਬਰ ਦੇ ਬੇਟੇ ਪ੍ਰਤੀਕ ਬੱਬਰ ਨਾਲ ਵੀ ਰਿਲੇਸ਼ਨਸ਼ਿਪ 'ਚ ਸੀ। ਹਾਲਾਂਕਿ ਕੁਝ ਸਮੇਂ ਬਾਅਦ ਹੀ ਉਸ ਦਾ ਬ੍ਰੇਕਅੱਪ ਹੋ ਗਿਆ। ਇਸ ਤੋਂ ਬਾਅਦ ਐਮੀ ਦੀ ਮੁਲਾਕਾਤ ਸਾਲ 2015 'ਚ ਇਕ ਦੋਸਤ ਦੇ ਜਰੀਏ ਜਾਰਜ ਨਾਲ ਲੰਡਨ 'ਚ ਹੋਈ। ਇਸ ਤੋਂ ਬਾਅਦ ਇਹ ਦੋਵੇਂ ਇਕ-ਦੂਜੇ ਨੂੰ ਡੇਟ ਕਰਨ ਲੱਗੇ।