ਮੁੰਬਈ (ਬਿਊਰੋ) — ਸਾਲ 2018 'ਚ ਕਈ ਸੈਲੀਬ੍ਰਿਟੀਜ਼ ਵਿਆਹ ਦੇ ਬੰਧਨ 'ਚ ਬੱਝ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਚੁੱਕੀਆਂ ਹਨ। ਚੜ੍ਹਦੇ ਸਾਲ ਹੀ ਇਕ ਹੋਰ ਸੈਲੀਬ੍ਰਿਟੀ ਦੀ ਮੰਗਣੀ ਦੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਐਮੀ ਜੈਕਸਨ ਨੇ 1 ਜਨਵਰੀ 2019 ਨੂੰ ਗੁੱਡ ਨਿਊਜ਼ ਸ਼ੇਅਰ ਕੀਤੀ ਹੈ।
ਦਰਅਸਲ ਐਮੀ ਨੇ ਗੁੱਡ ਨਿਊਜ ਇਹ ਸ਼ੇਅਰ ਕੀਤੀ ਹੈ ਕਿ ਉਸ ਨੇ ਮੰਗਣੀ ਕਰ ਲਈ ਹੈ। ਫਿਲਮ '2.0' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਹੁਣ ਸਿੰਗਲ ਨਹੀਂ ਹੈ।
ਐਮੀ ਨੇ ਤਸਵੀਰਾਂ ਸ਼ੇਅਰ ਕਰਕੇ ਇਸ ਦਾ ਐਲਾਨ ਕੀਤਾ ਹੈ। ਉਸ ਦੀ ਤਸਵੀਰ 'ਚ ਖਾਸ ਚੀਜ਼ ਕਾਫੀ ਸਾਫ ਨਜ਼ਰ ਆ ਰਹੀ ਹੈ।
ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਐਮੀ ਦੇ ਮੰਗੇਤਰ ਜਾਰਜ ਪਾਨਾਏਤੂ ਨੇ ਉਸਨੂੰ ਕਿੰਨੀ ਸ਼ਾਨਦਾਰ ਡਾਇਮੰਡ ਦੀ ਰਿੰਗ ਦੀ ਦਿੱਤੀ ਹੈ।
ਐਮੀ ਵੀ ਕਾਫੀ ਸ਼ਾਨਦਾਰ ਤਰੀਕੇ ਨਾਲ ਆਪਣੀ ਡਾਇਮੰਗ ਰਿੰਗ ਫਲਾਂਟ ਕਰਦੀ ਨਜ਼ਰ ਆ ਰਹੀ ਹੈ।
ਹੁਣ ਭਾਵੇਂ ਹੀ ਐਮੀ ਦੀ ਮੰਗਣੀ ਦੀ ਤਸਵੀਰ ਦੇਖ ਕੇ ਲੜਕਿਆਂ ਦਾ ਦਿਲ ਦੁੱਖੀ ਹੋ ਗਿਆ ਹੋਵੇ ਪਰ ਲੜਕੀਆਂ ਨੂੰ ਵਿਆਹ ਦੀਆਂ ਤਸਵੀਰਾਂ ਦਾ ਇੰਤਜ਼ਾਰ ਰਹਿੰਦਾ ਹੈ।
ਹੋ ਸਕਦਾ ਹੈ ਕਿ ਐਮੀ ਆਪਣੇ ਵਿਆਹ ਨਾਲ ਕਿਸੇ ਨਵੇਂ ਸਟਾਈਲ ਸਟੇਟਮੈਂਟ ਦੀ ਸ਼ੁਰੂਆਤ ਕਰ ਦੇਵੇ।