FacebookTwitterg+Mail

ਗਲੈਮਰਸ ਅੰਦਾਜ਼ 'ਚ ਐਮੀ ਜੈਕਸਨ ਨੇ ਫਲਾਂਟ ਕੀਤਾ 'ਬੇਬੀ ਬੰਪ'

amy jackson looks stunning
16 June, 2019 04:28:54 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਐਮੀ ਜੈਕਸਨ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਨੂੰ ਕਾਫੀ ਇੰਜੁਆਏ ਕਰ ਰਹੀ ਹੈ। ਆਏ ਦਿਨ ਉਹ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਲੇਟੈਸਟ ਤਸਵੀਰਾਂ ਨੂੰ ਪੋਸਟ ਕਰਦੀ ਹੈ। ਦੱਸ ਦਈਏ ਕਿ ਪ੍ਰੈਗਨੈਂਸੀ ਦੌਰਾਨ ਵੀ ਐਮੀ ਬੇਹੱਦ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ।

Punjabi Bollywood Tadka

ਹਾਲ ਹੀ 'ਚ ਉਸ ਨੇ ਇਹ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੋਲਡਨ ਕਲਰ ਦੇ ਹੌਟ ਗਾਊਨ 'ਚ ਨਜ਼ਰ ਆਵੇਗੀ। ਉਸ ਦੇ ਨਾਲ ਹੀ ਉਸ ਦੀ ਖਾਸ ਦੋਸਤ ਵੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਇਸ ਹੌਟ ਗ੍ਰੀਨ ਗਾਊਨ 'ਚ ਵੀ ਐਮੀ ਦੀ ਤਸਵੀਰਾਂ ਫੈਨਜ਼ ਨੂੰ ਕਾਫੀ ਪਸੰਦ ਆਈਆਂ ਸਨ।

Punjabi Bollywood Tadka
ਦੱਸਣਯੋਗ ਹੈ ਕਿ ਪ੍ਰੈਗਨੈਂਸੀ 'ਚ ਐਮੀ ਆਪਣੀ ਸਿਹਤ ਦਾ ਖਾਸ ਖਿਆਲ ਰੱਖ ਰਹੀ ਹੈ। ਬੀਤੇ ਦਿਨੀਂ ਉਸ ਨੇ ਆਪਣੀ ਇਹ ਤਸਵੀਰ ਫੈਨਜ਼ ਨਾਲ ਸ਼ੇਅਰ ਕੀਤੀ ਸੀ। ਸਿਰਫ ਹੈਲਥ ਹੀ ਨਹੀਂ ਸਗੋਂ ਪ੍ਰੈਗਨੈਂਸੀ 'ਚ ਵੀ ਐਮੀ ਆਪਣੇ ਕੰਮ 'ਤੇ ਵੀ ਪੂਰਾ ਧਿਆਨ ਦੇ ਰਹੀ ਹੈ। ਉਹ ਕਈ ਵਾਰ ਬ੍ਰੈਂਡਸ ਲਈ ਵੀ ਸ਼ੂਟ ਕਰਵਾ ਚੁੱਕੀ ਹੈ।

Punjabi Bollywood Tadka

ਦੱਸ ਦਈਏ ਕਿ ਐਮੀ ਵਿਆਹ ਤੋਂ ਪਹਿਲਾਂ ਬੱਚੇ ਨੂੰ ਜਨਮ ਦੇ ਰਹੀ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ਆਪਣੇ ਬੁਆਏ ਫਰੈਂਡ ਨਾਲ ਮੰਗਣੀ ਕਰਵਾਈ ਸੀ। ਉਸ ਦੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਖੁਦ ਐਮੀ ਨੇ ਸ਼ੇਅਰ ਕੀਤੀਆਂ ਸਨ। ਐਮੀ ਅਤੇ ਜਾਰਜ ਸਾਲ 2015 ਤੋਂ ਰਿਲੇਸ਼ਨਸ਼ਿਪ 'ਚ ਹਨ। ਜਾਰਜ ਬ੍ਰਿਟੇਨ ਦੇ ਅਰਬਪਤੀ ਪਰਿਵਾਰ ਤੋਂ ਹਨ। ਐਮੀ ਦੇ ਮੰਗੇਤਰ ਨੇ 16 ਸਾਲ ਦੀ ਉਮਰ 'ਚ ਹੀ ਪਿਤਾ ਦਾ ਗਰੁੱਪ ਸਾਂਭ ਲਿਆ ਸੀ।


Tags: Amy JacksonStunning LooksInstagramBaby BumpGeorgeBollywood Celebrity

Edited By

Sunita

Sunita is News Editor at Jagbani.