FacebookTwitterg+Mail

ਜੈਕੀ ਚੇਨ ਨਾਲ ਪਹਿਲੀ ਵਾਰ ਮਿਲ ਕੇ ਮੋਹਿਤ ਹੋ ਗਈ ਸੀ : ਅਮਾਇਰਾ ਦਸਤੂਰ

amyra dastur
04 January, 2017 10:22:52 PM
ਮੁੰਬਈ— ਅਦਾਕਾਰ ਜੈਕੀ ਚੇਨ ਨਾਲ 'ਕੁੰਗ ਫੂ ਯੋਗਾ' ਫਿਲਮ 'ਚ ਪਰਦੇ 'ਤੇ ਨਜ਼ਰ ਆਉਣ ਵਾਲੀ ਅਮਾਇਰਾ ਦਸਤੂਰ ਦਾ ਕਹਿਣਾ ਹੈ ਕਿ ਪਹਿਲੀ ਵਾਰ ਉਸ ਨਾਲ ਮਿਲਣ 'ਤੇ ਉਹ ਮੋਹਿਤ ਹੋ ਗਈ ਸੀ। ਅਮਾਇਰਾ ਨੇ ਦੱਸਿਆ, 'ਪਹਿਲੀ ਗੱਲ ਜੋ ਮੈਂ ਉਸ ਨੂੰ ਕਹੀ ਕਿ ਮੈਂ ਉਸ ਨਾਲ ਪਿਆਰ ਕਰਦੀ ਹਾਂ ਤੇ ਉਸ ਨੇ ਕਿਹਾ 'ਓ ਮਾਈ ਗੌਡ', ਇਸ ਸ਼ਬਦ ਨੇ ਮੈਨੂੰ ਇਕ ਹਫਤੇ ਤੱਕ ਸਹਿਜ ਬਣਾਈ ਰੱਖਿਆ। ਮੈਂ ਉਸ ਪ੍ਰਤੀ ਬਹੁਤ ਹੀ ਮੋਹਿਤ ਸੀ।'
'ਇਸਾਕ' ਦੀ ਅਦਾਕਾਰਾ ਨੇ ਕਿਹਾ ਕਿ ਫਿਲਮ 'ਚ ਐਕਸ਼ਨ ਦ੍ਰਿਸ਼ ਕਰਨ 'ਚ ਚੇਨ ਨੇ ਉਸ ਦੀ ਮਦਦ ਕੀਤੀ। ਅਦਾਕਾਰਾ ਨੇ ਕਿਹਾ ਕਿ ਇਹ ਇਕ ਐਕਸ਼ਨ ਕਾਮੇਡੀ ਫਿਲਮ ਹੈ। ਅਜਿਹੇ 'ਚ ਫਿਲਮ 'ਚ ਜ਼ਿਆਦਾਤਰ ਦ੍ਰਿਸ਼ ਐਕਸ਼ਨ 'ਤੇ ਆਧਾਰਿਤ ਹਨ।

Tags: ਜੈਕੀ ਚੇਨ Jackie Chan ਅਮਾਇਰਾ ਦਸਤੂਰ Amyra Dastur