ਮੁੰਬਈ— ਬਾਲੀਵੁੱਡ ਅਭਿਨੇਤਰੀ ਅਮਾਇਰਾ ਦਸਤੂਰ ਅਕਸਰ ਹੌਟ ਅੰਦਾਜ਼ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਅਮਾਇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਵੀਮਿੰਗ ਪੁਲ 'ਚ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਅਮਾਇਰਾ ਬਿਕਨੀ ਪਹਿਣੇ ਕਾਫੀ ਹੌਟ ਨਜ਼ਰ ਆ ਰਹੀ ਹੈ। ਇਸ ਤਸਵੀਰ ਕਰਕੇ ਅਮਾਇਰਾ ਕਾਫੀ ਚਰਚਾ 'ਚ ਹੈ। ਅਮਾਇਰਾ ਆਪਣੇ ਸੋਸ਼ਲ ਮੀਡੀਆ 'ਤੇ ਅਕਸਰ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਇਸ ਅਭਿਨੇਤਰੀ ਪਿਛਲੇ ਸਾਲ ਫਿਲਮ 'ਕੁੰਗ ਫੂ ਯੋਗਾ' 'ਚ ਅਭਿਨੇਤਾ ਜੈਕੀ ਚੇਨ ਅਤੇ ਸੋਨੂੰ ਸੂਦ ਨਾਲ ਅਹਿਮ ਕਿਰਦਾਰ 'ਚ ਨਜ਼ਰ ਆ ਚੁੱਕੀ ਸੀ। ਇਸ ਤੋਂ ਇਲਾਵਾ ਬੀਤੇ ਦਿਨੀਂ ਇਹ ਅਭਿਨੇਤਰੀ 'ਲੈਕਮੇ ਫੈਸ਼ਨ ਵੀਕ 2017 'ਚ ਰੈਂਪ ਵਾਕ ਕਰਦੀ ਨਜ਼ਰ ਆਈ ਸੀ। ਇਸ ਰੈਂਪ 'ਤੇ ਅਮਾਇਰਾ ਨੇ ਡਿਜ਼ਾਈਨਰ ਕਰਨ ਮਲਹੋਤਰਾ ਦੀ ਡਰੈੱਸ 'ਚ ਆਪਣੇ ਹੁਸਨ ਦਾ ਜਲਵਾ ਬਿਖੇਰਿਆ ਸੀ।