FacebookTwitterg+Mail

ਇਮਰਾਨ ਹਾਸ਼ਮੀ ਨਾਲ ਲਿਪਲਾਕ ਕਰਕੇ ਮਸ਼ਹੂਰ ਹੋਈ ਅਦਾਕਾਰਾ ਮੁੜ ਬਣੀ ਚਰਚਾ ਦਾ ਵਿਸ਼ਾ

amyra dastur bold pics
22 January, 2018 03:58:41 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਮਾਇਰਾ ਦਸਤੂਰ ਆਪਣੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਕਾਲਾਕਾਂਡੀ' ਕਾਰਨ ਅੱਜਕਲ ਚਰਚਾ 'ਚ ਹੈ। ਉਹ ਇਸ ਫਿਲਮ 'ਚ ਕਾਫੀ ਗਲੈਮਰਸ ਦਿਖ ਰਹੀ ਹੈ। ਅਮਾਇਰਾ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਪਹਿਲਾਂ ਇੰਨੀ ਸ਼ਰਮੀਲੀ ਸੀ ਕਿ ਸ਼ੂਟਿੰਗ ਦੇ ਸਮੇਂ ਆਪਣੇ ਸਹਿ-ਅਦਾਕਾਰ ਨਾਲ ਗੱਲ ਵੀ ਨਹੀਂ ਕਰ ਪਾਉਂਦੀ ਸੀ।

Punjabi Bollywood Tadka

ਅਮਾਇਰਾ ਇਮਰਾਨ ਹਾਸ਼ਮੀ ਨਾਲ ਫਿਲਮ 'ਮਿ. ਐਕਸ' 'ਚ ਨਜ਼ਰ ਆ ਚੁੱਕੀ ਹੈ। ਉਸ ਸਮੇਂ ਫਿਲਮ ਦੀ ਸ਼ੂਟਿੰਗ ਦੌਰਾਨ ਅਮਾਇਰਾ ਨੇ ਸੈੱਟ 'ਤੇ ਇਕ ਹਫਤੇ ਤੱਕ ਇਮਰਾਨ ਨਾਲ ਗੱਲ ਤੱਕ ਨਹੀਂ ਕੀਤੀ ਸੀ। ਉਹ ਸੈੱਟ 'ਤੇ ਆਉਂਦੀ ਤੇ ਸ਼ੂਟਿੰਗ ਕਰ ਕੇ ਚਲੀ ਜਾਂਦੀ ਸੀ। ਇਸ ਗੱਲ ਦਾ ਜ਼ਿਕਰ ਖੁਦ ਅਮਾਇਰਾ ਨੇ ਇਕ ਇੰਟਰਵਿਊ ਦੌਰਾਨ ਕੀਤਾ। ਬਾਅਦ 'ਚ ਅਮਾਇਰਾ ਨੇ ਫਿਲਮ 'ਚ ਇਮਰਾਨ ਨਾਲ ਕਈ ਇੰਟੀਮੇਟ ਸੀਨ ਵੀ ਦਿੱਤੇ।

Punjabi Bollywood Tadka

ਇਮਰਾਨ ਨਾਲ ਉਨ੍ਹਾਂ ਦਾ ਕਿੱਸ ਸੀਨ ਕਾਫੀ ਵਾਇਰਲ ਹੋਇਆ ਸੀ। ਇਸ ਦਾ ਜ਼ਿਕਰ ਅਮਾਇਰਾ ਨੇ ਇਕ ਇੰਟਰਵਿਊ ਦੌਰਾਨ ਕੀਤਾ ਸੀ। ਉਨ੍ਹਾਂ ਨੇ ਕਿਹਾ, ''ਮੈਂ ਇਮਰਾਨ ਦੇ ਲੁੱਕ, ਉਨ੍ਹਾਂ ਦੀ ਫਿਲਮ ਤੇ ਉਨ੍ਹਾਂ ਨੇ ਗੀਤਾਂ ਦੀ ਫੈਨ ਸੀ ਪਰ ਮੈਂ ਉਨ੍ਹਾਂ ਤੋਂ ਬੇਹੱਦ ਸ਼ਰਮਾਉਂਦੀ ਸੀ। ਅਮਾਇਰਾ ਨੇ ਅੱਗੇ ਕਿਹਾ ਕਿ, ''ਸ਼ੁਰੂਆਤ 'ਚ ਮੈਂ ਲੰਬੇ ਸਮੇਂ ਤੱਕ ਇਮਰਾਨ ਨਾਲ ਗੱਲ ਤੱਕ ਨਹੀਂ ਕੀਤੀ।

Punjabi Bollywood Tadka

ਮੈਂ ਉਨ੍ਹਾਂ ਨੂੰ ਦੇਖਦੀ ਤੇ ਉਨ੍ਹਾਂ ਨੂੰ ਸਿਰਫ ਹਾਏ ਹੈਲੋ ਕਰ ਕੇ ਚਲੀ ਜਾਂਦੀ। ਕਰੀਬ ਇਕ ਹਫਤੇ ਬਾਅਦ ਮੈਂ ਉਨ੍ਹਾਂ ਨਾਲ ਗੱਲ ਕੀਤੀ। ਅਮਾਇਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ 16 ਸਾਲ ਦੀ ਉਮਰ 'ਚ ਮਾਡਲ ਦੇ ਰੂਪ 'ਚ ਕੀਤੀ ਸੀ। ਉਹ ਕਈ ਟੀ. ਵੀ. ਵਿਗਿਆਪਨਾਂ 'ਚ ਨਜ਼ਰ ਆਈ। 2013 'ਚ ਉਨ੍ਹਾਂ ਨੇ 'ਇਸ਼ਕ' ਨਾਲ ਡੈਬਿਊ ਕੀਤਾ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Amyra DasturEmraan HashmiMister XKaalakaandiBold Pics

Edited By

Chanda Verma

Chanda Verma is News Editor at Jagbani.