ਮੁੰਬਈ— ਹੌਟ ਮਾਡਲ ਤੋਂ ਅਭਿਨੇਤਰੀ ਬਣੀ ਅਮਾਇਰਾ ਦਸਤੂਰ ਹੁਣ ਸੈਫ ਅਲੀ ਖਾਨ ਨਾਲ ਇਕ ਜ਼ਬਰਦਸਤ ਡਾਂਸ ਨੰਬਰ ਕਰਦੀ ਨਜ਼ਰ ਆਵੇਗੀ। ਅਮਾਇਰਾ ਦਸਤੂਰ ਫਿਲਮ 'ਕਾਲਾਗੰਡੀ' ਦੇ ਇਕ ਗਾਣੇ ਅਤੇ ਕੁਝ ਦ੍ਰਿਸ਼ਾਂ 'ਚ ਨਜ਼ਰ ਆਵੇਗੀ। ਇਸ ਫਿਲਮ 'ਚ ਸੈਫ ਅਲੀ ਖਾਨ ਮੁੱਖ ਭੂਮਿਕਾ 'ਚ ਨਜ਼ਰ ਆਵੇਗਾ ਅਤੇ ਅਮਾਇਰਾ ਦਾ ਗਾਣਾ ਅਤੇ ਕੁਝ ਸੀਨਸ ਸੈਫ ਅਲੀ ਖਾਨ ਨਾਲ ਸ਼ੂਟ ਕਰਨ ਲਈ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਹੁਣੇ ਜਿਹੇ 'ਚ ਇਸ ਗਾਣੇ ਨੂੰ ਮੁੰਬਈ 'ਚ ਸ਼ੂਟ ਕੀਤਾ ਗਿਆ ਹੈ। ਇਸ ਗਾਣੇ ਨੂੰ 'ਕਪੂਰ ਐਂਡ ਸੰਨਸ' ਦੇ ਗਾਣੇ 'ਲੜਕੀ ਕਰ ਗਈ ਚੁਲ' ਨੂੰ ਕੋਰੀਓਗ੍ਰਾਫ ਕਰਨ ਵਾਲੇ ਆਦਿਲ ਮਾਲਿਕ ਨੇ ਨਿਭਾਇਆ ਹੈ। ਫਿਲਮ 'ਕਾਲਾਗੰਡੀ' ਇਕ ਕਾਮੇਡੀ ਫਿਲਮ ਹੈ, ਜਿਸ ਦੀ ਕਹਾਣੀ ਸਮਾਜ 'ਚ ਵੱਖ-ਵੱਖ ਸੁਭਾਅ ਦੇ ਲੋਕਾਂ ਨੂੰ ਦੇਖ ਕੇ ਬਣਾਈ ਗਈ ਹੈ।
ਜ਼ਿਕਰਯੋਗ ਹੈ ਕਿ ਅਕਸ਼ਤ ਵਰਮਾ ਦੁਆਰਾ ਨਿਰਦੇਸ਼ਿਤ ਇਸ ਫਿਲਮ ਦੀ ਸ਼ੂਟਿੰਗ ਮੁੰਬਈ 'ਚ ਕਾਫੀ ਹੱਦ ਤੱਕ ਕੀਤੀ ਗਈ ਹੈ ਅਤੇ ਇਸ ਫਿਲਮ ਨੂੰ ਅਗਲੇ ਸਾਲ 'ਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ 'ਚ ਸੈਫ ਅਲੀ ਖਾਨ ਦੇ ਓਪੋਜਿਟ ਸੋਬਿਤਾ ਧੂਲੀਪਾਲਾ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ, ਜਿਸ ਨੂੰ ਪਹਿਲਾਂ ਨਵਾਜ਼ੂਦੀਨ ਸਿਦੀਕੀ ਦੀ ਸਟਾਰਰ ਫਿਲਮ 'ਰਮਨ ਰਾਘਵ' 2.0 'ਚ ਦੇਖਿਆ ਗਿਆ ਸੀ।