FacebookTwitterg+Mail

ਪ੍ਰਾਈਮ ਆਰੀਜਨਲ ਸੀਰੀਜ਼ 'ਮੇਡ ਇਨ ਹੈਵਨ' ਦੇ ਪਹਿਲੇ ਕਰੈਕਟਰ ਪੋਸਟਰਜ਼ ਹੋਏ ਰਿਲੀਜ਼

an inside look into the world of made in heaven
19 February, 2019 01:54:59 PM

ਮੁੰਬਈ (ਬਿਊਰੋ)— ਹਰ ਦੁਲਹਨ ਦੇ ਸੁਪਨੇ ਨੂੰ ਸੱਚ ਕਰਨ ਵਾਲੀ ਡ੍ਰੀਮ ਟੀਮ ਨਾਲ ਮਿਲੋ— ਤਾਰਾ ਖੰਨਾ (ਸ਼ੋਭਿਤਾ ਧੂਲੀਪਾਲਾ) ਤੇ ਕਰਨ ਮਹਿਰਾ (ਅਰਜੁਣ ਮਾਥੁਰ)। ਆਦਿਲ ਖੰਨਾ (ਜਿਮ ਸਰਭ) ਤੇ ਫੈਜ਼ਾ ਨਕਵੀ (ਕਲਕੀ ਕੋਚਲਿਨ) 'ਮੇਡ ਇਨ ਹੈਵਨ' ਦੀ ਦੁਨੀਆ ਨੂੰ ਪੂਰਾ ਕਰਦੇ ਹਨ।

ਕਬੀਰ ਬਸਰਾਈ (ਸ਼ਸ਼ਾਂਕ ਅਰੋੜਾ) ਖੂਬਸੂਰਤ ਸਮਾਰੋਹ ਨੂੰ ਆਪਣੇ ਕੈਮਰੇ 'ਚ ਕੈਦ ਕਰਦੇ ਹਨ, ਜਦਕਿ ਜਸਪ੍ਰੀਤ 'ਜੈਜ਼' ਕੌਰ (ਸ਼ਿਵਾਨੀ ਰਘੁਵੰਸ਼ੀ) ਵੈਡਿੰਗ ਪਲਾਨਿੰਗ ਏਜੰਸੀ 'ਮੇਡ ਇਨ ਹੈਵਨ' 'ਚ ਮੁਸ਼ਕਿਲਾਂ ਨੂੰ ਹੱਲ ਕਰਦੀ ਹੈ।

ਦਿੱਲੀ ਦੇ ਦੋ ਵੈਡਿੰਗ ਪਲਾਨਰਜ਼, ਤਾਰਾ ਤੇ ਕਰਨ ਦੀ ਜ਼ਿੰਦਗੀ ਦੀ ਝਲਕ ਦਿਖਾਈ ਗਈ ਹੈ। ਉਨ੍ਹਾਂ ਦੀ ਕਹਾਣੀ ਦੀਆਂ ਪਰਤਾਂ ਅਦਭੁੱਤ ਵਿਆਹ ਵਾਲੇ ਸੀਜ਼ਨ ਨਾਲ ਖੁੱਲ੍ਹਦੀਆਂ ਜਾਂਦੀਆਂ ਹਨ। ਭੜਕੀਲੇ ਤੇ ਖਰਚੇ ਭਰੇ ਭਾਰਤੀ ਵਿਆਹਾਂ ਦੀ ਪਿੱਠ ਭੂਮੀ 'ਚ ਪ੍ਰੰਪਰਾ ਤੇ ਆਧੁਨਿਕ ਇੱਛਾਵਾਂ ਦੇ ਟਕਰਾਅ ਵਿਚਾਲੇ ਅਨੇਕ ਰਹੱਸ ਤੇ ਹਜ਼ਾਰਾਂ ਸਫੈਦ ਝੂਠਾਂ ਤੋਂ ਪਰਦਾ ਹੱਟਦਾ ਜਾਂਦਾ ਹੈ। ਭਾਰਤੀਆਂ ਦਾ ਮੰਨਣਾ ਹੈ ਕਿ ਵਿਆਹ ਸਵਰਗ 'ਚ ਬਣਦੇ ਹਨ ਤੇ ਇਹ ਇਨ੍ਹਾਂ ਪਵਿੱਤਰ ਧਾਰਨਾਵਾਂ ਦੇ ਖਿਲਾਫ ਹੈ ਕਿ ਤਾਰਾ ਤੇ ਕਰਨ ਦੀ ਵਿਅਕਤੀਗਤ ਯਾਤਰਾ ਅਲੱਗ ਰਾਹ 'ਤੇ ਚਲੀ ਜਾਂਦੀ ਹੈ। ਆਪਣੇ ਮੁੱਦਿਆਂ ਦਾ ਪਤਾ ਲਗਾਉਂਦਿਆਂ ਉਹ ਇਸ ਸ਼ਾਹੀ ਤੇ ਅਦਭੁੱਤ ਵਿਆਹ ਦੇ ਪਿੱਛੇ ਲੁਕੀ ਸੱਚਾਈ ਲੱਭਦਿਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਕੀ ਵਿਆਹ ਅਸਲ 'ਚ ਸਵਰਗ 'ਚ ਬਣਦੇ ਹਨ।

ਤਾਰਾ ਖੰਨਾ— ਮੇਡ ਇਨ ਹੈਵਨ ਦਾ ਮੁੱਖ ਚਿਹਰਾ।

Punjabi Bollywood Tadka

ਕਰਨ ਮਹਿਰਾ— ਮੇਡ ਇਨ ਹੈਵਨ ਦਾ ਆਕਰਸ਼ਣ ਤੇ ਧੀਰਜ।

Punjabi Bollywood Tadka

ਕਬੀਰ ਬਸਰਾਈ— ਅੱਖ ਤੇ ਕੰਨ ਜੋ ਹਰ ਚੀਜ਼ ਫੜ ਲੈਂਦੀ ਹੈ।

Punjabi Bollywood Tadka

ਜਸਪ੍ਰੀਤ 'ਜੈਜ਼' ਕੌਰ— ਸਾਰਿਆਂ ਦੀਆਂ ਮੁਸ਼ਕਿਲਾਂ ਹੱਲ ਕਰਨ ਵਾਲੀ।

Punjabi Bollywood Tadka

ਫੈਜ਼ਾ ਨਕਵੀ— ਉਹ ਤੁਹਾਨੂੰ ਅਨੁਮਾਨ ਲਗਾਉਣ 'ਤੇ ਮਜਬੂਰ ਕਰ ਦੇਵੇਗੀ।

Punjabi Bollywood Tadka

ਆਦਿਲ ਖੰਨਾ— ਸਫਲਤਾ ਦੀ ਯੋਜਨਾ ਬਣਾਉਣ ਵਾਲਾ ਵਿਅਕਤੀ।

Punjabi Bollywood Tadka


Tags: Made In Heaven Perfect Weddings Bollywood Punjabi News ਮੇਡ ਇਨ ਹੈਵਨ ਬਾਲੀਵੁੱਡ ਸਮਾਚਾਰ

Edited By

Rahul Singh

Rahul Singh is News Editor at Jagbani.