FacebookTwitterg+Mail

ਫੈਨਜ਼ ਦੇ ਵਰਤਾਓ ਤੋਂ ਡਰੀ ਮਲਾਇਕਾ, ਭੀੜ 'ਚੋਂ ਇੰਝ ਬਚਾਈ ਜਾਨ

an uncomfortable malaika arora makes quick exit from mall
29 May, 2019 10:42:21 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਲਾਇਕ ਅਰੌੜਾ ਆਪਣੀ ਨਿੱਜ਼ੀ ਜ਼ਿੰਦਗੀ ਅਤੇ ਫਿੱਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਇਸ ਤੋਂ ਇਲਾਵਾ ਮਲਾਇਕਾ ਅਰੌੜਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਮਲਾਇਕਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਦਾਕਾਰਾ ਨੂੰ ਕੁਝ ਲੋਕ ਘੇਰ ਕੇ ਸੈਲਫੀ ਲੈਂਦੇ ਦਿਖਾਈ ਦੇ ਰਹੇ ਹਨ। ਦਰਅਸਲ, ਮਲਾਇਕਾ ਅਰੌੜਾ ਆਪਣੇ ਪਿਤਾ ਨਾਲ ਇਕ ਮਾਲ 'ਚ ਗਈ ਸੀ।

 
 
 
 
 
 
 
 
 
 
 
 
 
 

#selfiee hunters are everywhere #malaikaarora with dad snapped today at a store.love the way she sneaks out😎🤘🤩

A post shared by Viral Bhayani (@viralbhayani) on May 27, 2019 at 8:42am PDT


ਮਾਲ 'ਚ ਸ਼ੌਪਿੰਗ ਕਰਨ ਦੌਰਾਨ ਅਚਾਨਕ ਕੁਝ ਲੋਕ ਆਏ ਅਤੇ ਮਲਾਇਕਾ ਨਾਲ ਸੈਲਫੀ ਲੈਣ ਲੱਗੇ। ਪਹਿਲਾ ਤਾਂ ਮਲਾਇਕਾ ਨੇ ਆਸਾਨੀ ਨਾਲ ਤਸਵੀਰਾਂ ਲੈਣ ਦਿੱਤੀਆਂ ਪਰ ਇਸ ਤੋਂ ਬਾਅਦ ਉਹ ਭੱਜ ਕੇ ਆਪਣੀ ਕਾਰ 'ਚ ਜਾ ਕੇ ਬੈਠ ਗਈ। ਮਲਾਇਕਾ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਮਲਾਇਕਾ ਨਾਲ ਹੋਏ ਇਸ ਵਰਤਾਓ ਨੂੰ ਲੋਕ ਗਲਤ ਦੱਸ ਰਹੇ ਹਨ।

 
 
 
 
 
 
 
 
 
 
 
 
 
 

#malaikaarora with dad snapepd at #chroma

A post shared by Viral Bhayani (@viralbhayani) on May 27, 2019 at 6:38am PDT


ਦੱਸ ਦੇਈਏ ਕਿ ਮਲਾਇਕਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਨਾਲ ਰਿਸ਼ਤੇ ਨੂੰ ਲੈ ਕੇ ਕਾਫੀ ਚਰਚਾ Ýਚ ਹੈ। ਹਾਲ ਹੀ 'ਚ ਅਰਜੁਨ ਕਪੂਰ ਨੇ ਆਪਣੀ ਫਿਲਮ 'ਇੰਡਆਜ਼ ਮੋਸਟ ਵਾਂਟੇਡ' ਦੀ ਸਕ੍ਰੀਨਿੰਗ 'ਤੇ ਮਲਾਇਕਾ ਅਰੌੜਾ ਨਾਲ ਕਪਲ ਪੋਜ਼ ਦਿੱਤੇ ਸਨ।


Tags: Malaika AroraVideoInstagramChaiyya ChaiyyaBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.