ਮੁੰਬਈ (ਬਿਊਰੋ)— ਅਭਿਨੇਤਾ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਇਨ੍ਹੀਂ ਦਿਨੀਂ ਆਪਣੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਖੂਬ ਚਰਚਾ 'ਚ ਹੈ। ਹਾਲ ਹੀ 'ਚ ਅਨਨਿਆ ਨੂੰ ਮੁੰਬਈ 'ਚ ਅੰਧੇਰੀ ਸਥਿਤ ਡਾਂਸ ਸਟੂਡੀਓ ਦੇ ਬਾਹਰ ਦੇਖਿਆ ਗਿਆ।
ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਉਹ ਡਾਂਸ ਕਲਾਸ ਤੋਂ ਬਾਅਦ ਵਾਪਸ ਜਾ ਰਹੀ ਸੀ। ਇਸ ਦੌਰਾਨ ਉਸ ਦੀ ਸਹਿ-ਅਦਾਕਾਰਾ ਤਾਰਾ ਸੁਤਾਰਿਆ ਉੱਥੇ ਹੀ ਮੌਜੂਦ ਸੀ।
ਦੱਸਣਯੋਗ ਹੈ ਕਿ ਅਨਨਿਆ ਜਲਦ ਹੀ ਫਿਲਮ 'ਸਟੂਡੈਂਟ ਆਫ ਦਿ ਈਅਰ 2' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਫਿਲਮ 'ਚ ਅਨਨਿਆ ਦੇ ਆਪੋਜ਼ਿਟ ਟਾਈਗਰ ਸ਼ਰਾਫ ਅਹਿਮ ਭੂਮਿਕਾ 'ਚ ਹੈ। ਉੱਥੇ ਹੀ ਤਾਰਾ ਸੁਤਾਰਿਆ ਵੀ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਐਂਟਰੀ ਕਰਨ ਜਾ ਰਹੀ ਹੈ। ਫਿਲਹਾਲ ਅਜੇ ਫਿਲਮ ਦੀ ਸ਼ੂਟਿੰਗ 'ਤੇ ਕੰਮ ਚੱਲ ਰਿਹਾ ਹੈ।