ਮੁੰਬਈ(ਬਿਊਰੋ)— ਸਟਾਰ ਕਿਡਸ 'ਚ ਜਾਹਨਵੀ ਕਪੂਰ, ਸਾਰਾ ਅਲੀ ਖਾਨ ਨਾਲ ਇਕ ਹੋਰ ਨਾਂ ਅੱਜਕਲ ਸੁਰਖੀਆਂ ਬਟੋਰ ਰਿਹਾ ਹੈ ਤੇ ਉਹ ਹੈ ਐਕਟਰ ਚੰਕੀ ਪਾਂਡੇ ਦੀ ਬੇਟੀ ਅੰਨਨਿਆ ਪਾਂਡੇ ਦਾ।
ਅੰਨਨਿਆ ਦੀ ਭੋਲੀ ਸੂਰਤ ਨੂੰ ਦੇਖ ਕੇ ਤਾਂ ਇਹੀ ਲੱਗਦਾ ਹੈ ਕਿ ਬਾਲੀਵੁੱਡ ਨੂੰ ਜਲਦ ਹੀ ਇ ਹੋਰ ਟੈਲੇਂਟ ਮਿਲਣ ਵਾਲਾ ਹੈ।
ਹਾਲਾਂਕਿ ਅੱਜਕਲ ਉਹ ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਸਟੂਡੈਂਟ ਆਫ ਦੀ ਈਅਰ 2' ਨਾਲ ਡੈਬਿਊ ਨੂੰ ਲੈ ਕੇ ਵੀ ਚਰਚਾ 'ਚ ਹੈ।
ਖਬਰਾਂ ਹਨ ਕਿ ਇਹ ਇਸ ਫਿਲਮ 'ਚ ਟਾਈਗਰ ਸ਼ਰਾਫ ਦੀ ਹੀਰੋਇਨ ਦਾ ਰੋਲ ਪਲੇਅ ਕਰ ਸਕਦੀ ਹੈ।

ਇਸ ਤੋਂ ਪਹਿਲਾਂ ਕਰਨ ਜੌਹਰ ਆਲੀਆ ਭੱਟ ਨੂੰ ਲਾਂਚ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਹਾਲ ਹੀ 'ਚ ਅਨੰਨਿਆ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

ਚੰਕੀ ਪਾਂਡੇ ਦੀ ਵੱਡੀ ਬੇਟੀ ਅੰਨਨਿਆ 18 ਸਾਲ ਦੀ ਹੈ ਤੇ ਫਿਲਹਾਲ ਗ੍ਰੈਜੂਏਸ਼ਨ ਕਰ ਰਹੀ ਹੈ। ਪਹਿਲਾਂ ਖਬਰਾਂ ਆਈਆਂ ਸਨ ਕਿ ਅੰਨਨਿਆ ਨੂੰ ਚੰਕੀ ਪਾਂਡੇ ਦੇ ਦੋਸਤ ਸਲਮਾਨ ਖਾਨ ਲਾਂਚ ਕਰਨਗੇ।
ਰਿਪੋਰਟ ਦੀ ਮੰਨੀਏ ਤਾਂ ਉਨ੍ਹਾਂ ਦੇ ਕਹਿਣ 'ਤੇ ਹੀ ਅੰਨਨਿਆ ਨੇ ਐਕਟਿੰਗ ਕਲਾਸ ਤੇ ਫਿਟਨੈੱਸ ਰੂਟੀਨ ਵੀ ਫਾਲੋਅ ਕੀਤੀ ਹੈ।