FacebookTwitterg+Mail

Box Office : 'ਅੰਧਾਧੁਨ' ਨੂੰ ਪ੍ਰਸ਼ੰਸਕਾਂ ਨੇ ਕੀਤਾ ਪਸੰਦ, ਰਿਲੀਜ਼ ਦੇ ਦੂਜੇ ਦਿਨ ਆਇਆ 50% ਉਛਾਲ

andhadhun
07 October, 2018 07:12:44 PM

ਮੁੰਬਈ (ਬਿਊਰੋ)— ਸ਼੍ਰੀਰਾਮ ਰਾਘਵਨ ਦੀ ਫਿਲਮ 'ਅੰਧਾਧੁਨ' ਸਿਨੇਮਾਘਰਾਂ ਦੀ ਰੋਣਕ ਵਧਾ ਰਹੀ ਹੈ। ਫਿਲਮ ਨੂੰ ਕ੍ਰਿਟਿਕ ਵਲੋਂ ਪਹਿਲਾਂ ਹੀ ਕਾਫੀ ਸਰਾਹਿਆ ਜਾ ਚੁੱਕਾ ਹੈ ਅਤੇ ਹੁਣ ਇਸ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਮਾਈ 'ਚ ਪਹਿਲੇ ਦਿਨ ਨਾਲੋਂ ਉਛਾਲ ਦੇਖਣ ਨੂੰ ਮਿਲਿਆ ਹੈ। ਸੂਤਰਾਂ ਮੁਤਾਬਕ ਫਿਲਮ ਨੇ ਪਹਿਲੇ ਦਿਨ ਸ਼ੁੱਕਰਵਾਰ 2.35 ਕਰੋੜ, ਜਦਕਿ ਦੂਜੇ ਦਿਨ 5 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦੀ ਦੂਜੇ ਦਿਨ ਦੀ ਕਮਾਈ 'ਚ 50% ਉਛਾਲ ਦੇਖਣ ਨੂੰ ਮਿਲਿਆ ਹੈ। ਫਿਲਮ ਨੇ ਕੁੱਲ ਮਿਲਾ ਕੇ 2 ਦਿਨਾਂ 'ਚ 7.35 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਉੱਥੇ ਹੀ ਐਤਵਾਰ ਨੂੰ ਵੀ ਫਿਲਮ ਤੋਂ ਚੰਗੀ ਕਮਾਈ ਦੀ ਉਮੀਦ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਫਿਲਮ 'ਅੰਧਾਧੁਨ' ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵਨ ਵਲੋਂ ਕੀਤਾ ਗਿਆ। ਫਿਲਮ 'ਚ ਆਯੁਸ਼ਮਾਨ ਖੁਰਾਣਾ, ਰਾਧਿਕਾ ਆਪਟੇ ਅਤੇ ਤੱਬੂ ਅਹਿਮ ਭੂਮਿਕਾਵਾਂ 'ਚ ਹਨ। ਆਯੁਸ਼ਮਾਨ ਖੁਰਾਣਾ ਫਿਲਮ 'ਚ ਇਕ ਅੰਨ੍ਹੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਵੀਕੈਂਡ ਤੱਕ ਚੰਗਾ ਬਿਜ਼ਨੈੱਸ ਕਰਨ 'ਚ ਸਫਲ ਰਹੇਗੀ।


Tags: Ayushmann Khurrana Radhika Apte Tabu Andhadhun Box Office Bollywood Actor

Edited By

Kapil Kumar

Kapil Kumar is News Editor at Jagbani.