ਮੁੰਬਈ (ਬਿਊਰੋ)— ਬੀਤੇ ਦਿਨ ਹਾਲ ਹੀ 'ਚ ਰਿਲੀਜ਼ ਹੋਈ ਆਯੂਸ਼ਮਾਨ ਖੁਰਾਨਾ ਤੇ ਰਾਧਿਕਾ ਆਪਟੇ ਦੀ ਫਿਲਮ 'ਅੰਧਾਧੁਨ' ਨੇ ਬਾਕਸ ਆਫਿਸ 'ਤੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਹੈ।
ਇਸ ਮੌਕੇ ਫਿਲਮ ਦੀ ਪੂਰੀ ਟੀਮ ਨੇ ਸਕਸੈੱਸ ਪਾਰਟੀ ਕਰਕੇ ਜਸ਼ਨ ਮਨਾਇਆ।
ਇਸ ਦੌਰਾਨ ਰਾਧਿਕਾ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ।
ਰਾਧਿਕਾ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ। ਪਾਰਟੀ 'ਚ ਰਾਧਿਕਾ ਨੇ ਗਲਿਟਰ ਵਨ ਪੀਸ ਪਾਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਇਸ ਦੌਰਾਨ ਆਯੂਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਵੀ ਕਾਫੀ ਖੁਸ਼ ਦਿਖਾਈ ਦੇ ਰਹੇ ਸਨ।
ਬਹੁਤ ਜਲਦੀ ਆਯੂਸ਼ਮਾਨ ਖੁਰਾਨਾ ਤੇ ਸਾਨਿਆ ਮਲਹੋਤਰਾ ਦੀ ਫਿਲਮ 'ਬਧਾਈ ਹੋ' ਵੀ ਰਿਲੀਜ਼ ਹੋਣ ਵਾਲੀ ਹੈ।
ਰਾਧਿਕਾ ਨੇ ਪਾਰਟੀ 'ਚ ਖੂਬ ਪੋਜ਼ ਦਿੱਤੇ। ਇਸ ਫਿਲਮ ਦੀ ਕਹਾਣੀ ਟਵਿਸਟ ਤੇ ਟਰਨਜ਼ ਨਾਲ ਭਰਪੂਰ ਹੈ।
ਆਯੂਸ਼ਮਾਨ ਖੁਰਾਨਾ ਨਾਲ ਫਿਲਮ 'ਚ ਤੱਬੂ ਨੇ ਵੀ ਲੀਡ ਕਿਰਦਾਰ ਨਿਭਾਇਆ ਹੈ।