ਮੁੰਬਈ (ਬਿਊਰੋ)— ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ, ਰਾਧਿਕਾ ਆਪਟੇ ਅਤੇ ਤੱਬੂ ਸਟਾਰਰ ਫਿਲਮ 'ਅੰਧਾਧੁਨ' ਬਾਕਸ ਆਫਿਸ 'ਤੇ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਸ਼੍ਰੀਰਾਮ ਰਾਘਵਨ ਨੇ ਡਾਇਰੈਕਟ ਕੀਤਾ ਹੈ। ਇਸ ਤੋਂ ਪਹਿਲਾਂ ਉਹ 'ਜੌਨੀ ਗੱਦਾਰ', 'ਕਹਾਣੀ' ਅਤੇ 'ਬਦਲਾਪੁਰ' ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕਰ ਕੇ ਲੋਕਾਂ ਦੇ ਦਿਲ ਲੁੱਟ ਚੁੱਕੇ ਹਨ।
ਕਹਾਣੀ
'ਅੰਧਾਧੁਨ' ਦੀ ਕਹਾਣੀ ਇਕ ਮਰਡਰ ਮਿਸਟਰੀ 'ਤੇ ਆਧਾਰਿਤ ਹੈ। ਇਸ ਫਿਲਮ ਦੀ ਕਹਾਣੀ ਅੰਤ ਤੱਕ ਸਸਪੈਂਸ ਬਰਕਰਾਰ ਰੱਖਦੀ ਹੈ। ਇਹੀ ਕਹਾਣੀ ਹੈ ਕਿ ਫਿਲਮ ਤੁਹਾਨੂੰ ਆਪਣੀ ਸੀਟ ਨਾ ਛੱਡਣ ਲਈ ਮਜਬੂਰ ਕਰਦੀ ਹੈ। ਫਿਲਮ 'ਚ ਆਯੁਸ਼ਮਾਨ ਖੁਰਾਨਾ ਨੇ ਇਕ ਅੰਨ੍ਹੇ ਮਿਊਜੀਸ਼ੀਅਨ ਦਾ ਰੋਲ ਨਿਭਾਇਆ ਹੈ। ਇਹ ਫਿਲਮ ਇਕ ਅੰਨ੍ਹੇ ਵਿਅਕਤੀ ਦੇ ਬਾਰੇ 'ਚ ਹੈ, ਜੋ ਪਿਆਨੋ ਵਜਾਉਂਦਾ ਹੈ। ਇਕ ਦਿਨ ਉਸ ਦੀ ਮੁਲਾਕਾਤ ਰਾਧਿਕਾ ਆਪਟੇ ਨਾਲ ਹੋ ਜਾਂਦੀ ਹੈ। ਦੋਵੇਂ ਨੂੰ ਇਕੱਠੇ ਰਹਿਣਾ ਪਸੰਦ ਆਉਂਦਾ ਹੈ। ਉਹ ਇਕ-ਦੂਜੇ ਨਾਲ ਸਮਾਂ ਬਿਤਾਉਣ ਲੱਗਦੇ ਹਨ। ਆਯੁਸ਼ਮਾਨ ਅਤੇ ਰਾਧਿਕਾ ਦੀ ਲਾਈਫ 'ਚ ਸਭ ਕੁਝ ਠੀਕ ਚੱਲ ਰਿਹਾ ਹੁੰਦਾ ਹੈ, ਉਸੇ ਸਮੇਂ ਇਕ ਦਿਨ ਉਨ੍ਹਾਂ ਦੀ ਜ਼ਿੰਦਗੀ 'ਚ ਤੱਬੂ ਦੀ ਐਂਟਰੀ ਹੁੰਦੀ ਹੈ। ਤੱਬੂ ਦੀ ਐਂਟਰੀ ਤੋਂ ਬਾਅਦ ਤੋਂ ਹੀ ਆਯੁਸ਼ਮਾਨ ਦੀ ਜ਼ਿੰਦਗੀ 'ਚ ਭੂਚਾਲ ਆ ਜਾਂਦਾ ਹੈ। ਦਰਅਸਲ ਜਿਸ ਸਮੇਂ ਆਯੁਸ਼ਮਾਨ ਤੱਬੂ ਦੇ ਘਰ 'ਤੇ ਪਿਆਨੋ ਵਜਾਉਂਦੇ ਪਹੁੰਚਦੇ ਹਨ। ਉਸੇ ਸਮੇਂ ਉੱਥੇ ਮਰਡਰ ਹੋ ਜਾਂਦਾ ਹੈ। 'ਅੰਧਾਧੁਨ' ਦੀ ਕਹਾਣੀ 'ਚ ਇਸੇ ਮਰਡਰ ਮਿਸਟਰੀ ਨੂੰ ਸੁਲਝਾਇਆ ਜਾਂਦਾ ਹੈ।
ਕਮਜ਼ੋਰ ਕੜੀਆਂ
ਫਿਲਮ ਦਾ ਕੋਈ ਵੀ ਗੀਤ ਹਿੱਟ ਨਹੀਂ ਹੋਇਆ ਸੀ। ਜੇਕਰ ਗੀਤ ਚੰਗੇ ਹੁੰਦੇ ਤਾਂ ਦਰਸ਼ਕਾਂ 'ਚ ਇਕ ਵੱਖਰੇ ਤਰ੍ਹਾਂ ਉਤਸ਼ਾਹ ਹੁੰਦਾ। ਦੂਜੇ ਪਾਸੇ ਮਰਡਰ ਮਿਸਟਰੀ ਅਤੇ ਥ੍ਰਿਲਰ ਫਿਲਮਾਂ ਦੇਖਣ ਵਾਲੇ ਖਾਸ ਤਰ੍ਹਾਂ ਦੇ ਦਰਸ਼ਕ ਹਨ। ਸ਼ਾਇਦ ਹਰ ਵਰਗ ਦੇ ਦਰਸ਼ਕਾਂ ਨੂੰ ਫਿਲਮ ਪਸੰਦ ਨਾ ਆਵੇ। ਫਿਲਮ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਨਹੀਂ ਹੋਇਆ। ਇਸ ਲਈ ਸ਼ਾਇਦ ਕੁਝ ਦਰਸ਼ਕਾਂ ਨੂੰ ਫਿਲਮ ਦੇ ਬਾਰੇ 'ਚ ਪਤਾ ਨਾ ਹੋਵੇ। ਫਿਲਮ ਦਾ ਪ੍ਰਮੋਸ਼ਨ ਹੋਰ ਵੀ ਦਮਦਾਰ ਕੀਤਾ ਜਾ ਸਕਦਾ ਸੀ।
ਬਾਕਸ ਆਫਿਸ
ਫਿਲਮ ਦਾ ਫਿਲਮ ਦਾ ਬਜਟ ਕਾਫੀ ਘੱਟ ਹੈ ਅਤੇ ਵਾਇਕਮ ਵਲੋਂ ਇਸ ਨੂੰ ਚੰਗੀ ਰਿਲੀਜ਼ਿੰਗ ਮਿਲਣ ਵਾਲੀ ਹੈ। ਵਰਡ ਆਫ ਮਾਊਥ ਪਹਿਲਾਂ ਤੋਂ ਕਾਫੀ ਤਗੜੀ ਹੈ। ਇਸ ਵਜ੍ਹਾ ਕਾਰਨ ਓਪਨਿੰਗ ਤਾਂ ਘੱਟ ਹੋਵੇਗੀ ਪਰ ਅੰਧਾਧੁਨ ਵੀਕੇਂਡ ਕਾਫੀ ਵੱਡਾ ਹੋ ਸਕਦਾ ਹੈ। ਟ੍ਰੇਡ ਐਨਾਲਿਸਟ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਅਤੇ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਹੋਵੇਗੀ।