FacebookTwitterg+Mail

ਨੇਹਾ ਧੂਪੀਆ ਦੇ ਜਲਦਬਾਜ਼ੀ 'ਚ ਵਿਆਹ ਕਰਾਉਣ ਪਿੱਛੇ ਕੀ ਹੈ ਉਸ ਦੀ ਪ੍ਰੈਗਨੈਂਸੀ? ਪਿਤਾ ਨੇ ਦੱਸਿਆ ਸੱਚ

angad bedi and neha dhupia
16 May, 2018 01:21:01 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਨੇ ਹਾਲ ਹੀ 'ਚ ਅੰਗਦ ਬੇਦੀ ਨਾਲ ਵਿਆਹ ਕਰਵਾਇਆ ਹੈ। ਦੋਵਾਂ ਨੇ ਆਪਣੇ ਵਿਆਹ ਨੂੰ ਲੈ ਕੇ ਸਾਰਿਆਂ ਤੋਂ ਛੁਪਾਇਆ। ਹਾਲਾਂਕਿ ਵਿਆਹ ਵਾਲੇ ਦਿਨ ਵੀ ਕਿਸੇ ਨੂੰ ਕੋਈ ਖਬਰ ਨਾ ਹੋਈ ਕਿ ਦੋਵੇਂ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਇੰਨੀ ਦਿਨੀਂ ਦੋਨੋਂ ਆਪਣਾ ਹਨੀਮੂਨ ਵਿਦੇਸ਼ 'ਚ ਮਨਾ ਰਹੇ ਹਨ।
Punjabi Bollywood Tadka
ਵਿਆਹ ਤੋਂ ਇਲਾਵਾ ਇਕ ਗੱਲ ਹੋਰ ਦੋਵਾਂ ਨੇ ਸਾਰਿਆਂ ਤੋਂ ਲੁਕਾ ਕੇ ਰੱਖੀ। ਕੋਈ ਨਹੀਂ ਜਾਣਦਾ ਕਿ ਆਖਿਰ ਅੰਗਦ ਤੇ ਨੇਹਾ ਦਾ ਅਫੇਅਰ ਕਦੋਂ ਤੋਂ ਚੱਲ ਰਿਹਾ ਹੈ। ਹਾਲ ਹੀ 'ਚ ਇਕ ਰਿਪੋਰਟ 'ਚ ਦੱਸਿਆ ਗਿਆ ਕਿ ਦੋਵੇਂ ਸਿਰਫ ਇਕ ਸਾਲ ਪਹਿਲਾਂ ਹੀ ਰਿਲੇਸ਼ਨਸ਼ਿਪ 'ਚ ਆਏ ਸਨ ਪਰ ਦੋਨਾਂ ਨੇ ਆਪਣੇ ਅਫੇਅਰ ਨੂੰ ਮੀਡੀਆ ਤੋਂ ਤਾਂ ਕੀ ਕਰੀਬੀਆਂ ਤੇ ਰਿਸ਼ਤੇਦਾਰਾਂ ਤੋਂ ਵੀ ਲੁਕਾ ਕੇ ਰੱਖਿਆ।
Punjabi Bollywood Tadka
ਜਦੋਂ ਕਿ ਦੋਵੇਂ ਵਿਆਹ ਲਈ ਸਮਾਂ ਚਾਹੁੰਦੇ ਸਨ। ਇਕ ਸਾਲ ਡੇਟ ਕਰਨ ਤੋਂ ਬਾਅਦ ਦੋਵੇਂ 10 ਮਈ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਨੇਹਾ ਦੀ ਜਲਦਬਾਜ਼ੀ 'ਚ ਵਿਆਹ ਕਰਨ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ ਤੇ ਕਈ ਤਰ੍ਹਾਂ ਦੇ ਸਵਾਲ ਉਠਾ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਾਇਦ ਉਹ ਗਰਭਵਤੀ ਹੈ, ਇਸ ਲਈ ਉਸ ਨੇ ਜਲਦਬਾਜ਼ੀ 'ਚ ਵਿਆਹ ਕਰਵਾਇਆ ਹੈ। ਹਾਲਾਂਕਿ ਉਸ ਦੇ ਪਿਤਾ ਨੇ ਇਸ ਗੱਲ ਦਾ ਖੰਡਨ ਕੀਤਾ ਤੇ ਕਿਹਾ, ''ਵਿਆਹ ਜਲਦਬਾਜ਼ੀ 'ਚ ਨਹੀਂ ਹੋਇਆ ਹੈ। ਸਾਰਾ ਕੁਝ ਯੋਜਨਾਵਾਂ ਮੁਤਾਬਕ ਹੋਇਆ ਹੈ। ਪ੍ਰੈਗਨੈਂਸੀ ਵਰਗੀ ਕੋਈ ਗੱਲ ਨਹੀਂ ਹੈ।''
Punjabi Bollywood Tadka
ਦੱਸਣਯੋਗ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਚੈਰਿਟੀ ਸ਼ੋਅ ਲਈ ਅਮਰੀਕਾ ਨਿਕਲ ਗਏ। ਉਥੋਂ ਉਹ 4-5 ਦਿਨਾਂ ਤੱਕ ਭਾਰਤ ਵਾਪਸ ਪਰਤਨਗੇ। ਦੋਵਾਂ ਨੇ ਬਿਆਨ ਜ਼ਾਰੀ ਕਰ ਕਿਹਾ ਸੀ ਕਿ ਉਹ ਜਲਦ ਮੁੰਬਈ 'ਚ ਆਪਣੇ ਦੋਸਤਾਂ ਤੇ ਸਹਿ-ਕਰਮੀਆਂ ਲਈ ਰਿਸੈਪਸ਼ਨ ਪਾਰਟੀ ਰੱਖੇਗੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Angad BediNeha DhupiaPregnantHoneymoonInstagramBollywood Celebrity

Edited By

Sunita

Sunita is News Editor at Jagbani.