FacebookTwitterg+Mail

ਐਂਜਲੀਨਾ ਨੇ ਆਪਣੇ ਸਾਬਕਾ ਪਤੀ 'ਤੇ ਨਜ਼ਰ ਰੱਖਣ ਲਈ ਕੀਤਾ ਕੁਝ ਅਜਿਹਾ

angelina jolie
02 May, 2017 11:23:52 AM

ਲਾਸ ਏਂਜਲਸ— ਹਾਲੀਵੁੱਡ ਅਭਿਨੇਤਰੀ ਐਂਜਲੀਨਾ ਜੋਲੀ ਨੇ ਕਥਿਤ ਤੌਰ 'ਤੇ ਬਰੈਡ ਪਿਟ ਦੇ ਨਾਂ ਦਾ ਗੂਗਲ ਅਲਰਟ ਲਗਾਇਆ ਹੋਇਆ ਹੈ ਤਾਂ ਕਿ ਉਨ੍ਹਾਂ ਨੂੰ ਪਿਟ ਬਾਰੇ ਜਾਣਕਾਰੀ ਮਿਲਦੀ ਰਹੇ। ਜੋਲੀ ਨੇ ਪਿਛਲੇ ਸਾਲ ਪਿਟ ਨਾਲ ਤਲਾਕ ਦੀ ਅਰਜੀ ਦਿੱਤੀ ਹੋਈ ਸੀ। ਫਿਲਹਾਲ ਦੋਵਾਂ 'ਚ ਤਲਾਕ ਦਾ ਮਾਮਲਾ ਅਦਾਲਤ 'ਚ ਹੈ।

ਸੂਤਰਾਂ ਮੁਤਾਬਕ ਐਂਜਲੀਨਾ, ਪਿਟ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਚਾਹੁੰਦੀ ਹੈ। ਹਾਲ ਹੀ 'ਚ ਉਹ ਇਸ ਰਿਸ਼ਤੇ ਤੋਂ ਬਾਹਰ ਨਿਕਲ ਕੇ ਅੱਗੇ ਵੱਧਣ ਦੀ ਸਥਿਤੀ 'ਚ ਨਹੀਂ ਹਨ। ਉਹ ਆਪਣੇ ਆਪ ਨੂੰ ਕਾਬੂ 'ਚ ਰੱਖਣ ਦੀ ਕੋਸ਼ਿਸ਼ ਕਰਦੀ ਹੈ ਅਤੇ ਇਹ ਜਾਣਦੀ ਹੈ ਕਿ ਇਕ ਵਾਰ ਤਲਾਕ ਹੋ ਜਾਣ ਤੋਂ ਬਾਅਦ ਉਨ੍ਹਾਂ ਦਾ ਪਿਟ ਨਾਲ ਕੋਈ ਲੈਣ ਦੇਣ ਨਹੀਂ ਰਹਿ ਜਾਂਦਾ ਹੈ। ਹਾਲ ਹੀ 'ਚ ਅਭਿਨੇਤਰੀ ਨੇ ਆਪ ਹੀ ਇਸ ਤਲਾਕ ਨੂੰ ਪਹਿਲ ਦਿੱਤੀ ਸੀ ਪਰ ਇਸ ਗੱਲ ਤੋਂ ਡਰ ਰਹੀ ਹੈ ਕਿ ਬਰੈਡ ਪਿਟ ਇਸ ਮਾਮਲੇ 'ਚ ਜਲਦੀ ਅੱਗੇ ਵੱਧ ਜਾਣਗੇ ਅਤੇ ਉਨ੍ਹਾਂ ਨੂੰ ਕਿਸੇ ਹੋਰ ਨਾਲ ਪਿਆਰ ਹੋ ਜਾਵੇਗਾ।


Tags: Brad Pitt Angelina Jolie Alert divorce ਐਂਜਲੀਨਾ ਜੋਲੀ ਬਰੈਡ ਪਿਟ