FacebookTwitterg+Mail

ਇੰਟੀਮੇਟ ਸੀਨਜ਼ ਲਈ ਮਸ਼ਹੂਰ ਇਸ ਅਦਾਕਾਰਾ ਨੇ ਪਤੀ ਤੋਂ ਤਲਾਕ ਲੈਣ ਤੋਂ ਬਾਅਦ ਝੇਲੀਆਂ ਸਨ ਇਹ ਤਕਲੀਫਾਂ

angelina jolie
29 July, 2017 11:02:09 AM

ਮੁੰਬਈ— ਪਿਛਲੇ ਸਾਲ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ ਆਪਣੇ ਪਤੀ ਬ੍ਰੈਡ ਪਿੱਟ ਨਾਲ ਤਲਾਕ ਦਾ ਐਲਾਨ ਕੀਤਾ ਸੀ। ਉਸ ਤੋਂ ਬਾਅਦ ਦੋਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਕਈ ਖਬਰਾਂ ਸਾਹਮਣੇ ਆਉਣ ਲੱਗੀਆਂ। ਹਾਲ ਹੀ 'ਚ ਇਕ ਇੰਟਰਵਿਊ 'ਚ ਐਂਜਲੀਨਾ ਨੇ ਦੱਸਿਆ ਕਿ ਬ੍ਰੈਡ ਤੋਂ ਵੱਖ ਹੋਣ ਤੋਂ ਬਾਅਦ ਉਹ ਬੈਲਸ ਪਲਸੀ ਅਤੇ ਹਾਈਪਰਟੈਂਸ਼ਨ ਵਰਗੀਆਂ ਬੀਮਾਰੀਆਂ ਨਾਲ ਘਿਰ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਜਦੋਂ ਚੀਜ਼ਾਂ ਸੰਭਾਲਣੀਆਂ ਮੁਸ਼ਕਿਲ ਹੋ ਗਈਆਂ ਸਨ, ਤਾਂ ਉਨ੍ਹਾਂ ਨੂੰ ਸਮਝ ਆ ਗਿਆ ਸੀ ਕਿ ਉਨ੍ਹਾਂ ਦਾ ਵਿਆਹ ਹੁਣ ਖਤਮ ਹੋਣ ਵਾਲਾ ਹੈ। 
ਐਂਜਲੀਨਾ ਨੇ ਸਤੰਬਰ 2016 'ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਸੀ। ਦੋਵੇਂ ਸਾਲ 2014 ਤੋਂ ਰਿਲੇਸ਼ਨ 'ਚ ਸਨ। ਇਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ 'ਚ ਉਨ੍ਹਾਂ ਨੇ ਤਲਾਕ ਦਾ ਅਸਲੀ ਕਾਰਨ ਤਾਂ ਨਹੀਂ ਦੱਸਿਆ ਪਰ ਇਹ ਜ਼ਰੂਰ ਦੱਸਿਆ ਕਿ ਦੋਹਾਂ ਵਿਚਕਾਰ ਹਾਲਾਤ ਠੀਕ ਨਹੀਂ ਸਨ। ਉਨ੍ਹਾਂ ਨੇ ਕਿਹਾ— ਅਸੀਂ ਇਕ-ਦੂਜੇ ਦੀ ਕੇਅਰ ਕਰਦੇ ਹਾਂ ਅਤੇ ਆਪਣੀ ਫੈਮਿਲੀ ਦੀ ਵੀ ਕੇਅਰ ਕਰਦੇ ਹਾਂ।
ਉਨ੍ਹਾਂ ਅੱਗੇ ਦੱਸਿਆ ਕਿ ਮੇਰੇ ਕੁਝ ਵਾਲ ਗ੍ਰੇ ਹੋ ਗਏ ਹਨ ਅਤੇ ਚਮੜੀ ਵੀ ਡਰਾਈ ਹੋ ਗਈ ਹੈ। ਹੁਣ ਇਹ ਨਹੀਂ ਸਮਝ ਆ ਰਿਹਾ ਹੈ ਕਿ ਇੰਝ ਕਿਉਂ ਹੋ ਰਿਹਾ ਹੈ ਪਰ ਬਾਅਦ 'ਚ ਪਤਾ ਲੱਗਾ ਕਿ ਇਹ ਸਭ ਕੁਝ ਪਿਛਲੇ ਸਾਲ ਦੀ ਟੈਸ਼ਨ ਕਾਰਨ ਹੋ ਰਿਹਾ ਹੈ। ਮੈਂ ਹੁਣ ਕਿਸੇ ਚੀਜ਼ ਜਾਂ ਵਿਅਕਤੀ ਦੀ ਚੋਣ ਕਰਨ 'ਚ ਸਮਾਰਟ ਹੋ ਗਈ ਹਾਂ ਅਤੇ ਆਪਣੇ ਪਰਿਵਾਰ ਨੂੰ ਸਭ ਤੋਂ ਉੱਪਰ ਰੱਖਦੀ ਹਾਂ।


Tags: Angelina jolieSeprationBrad pittHollywood celebrityਐਂਜਲੀਨਾ ਜੌਲੀਬ੍ਰੈਡ ਪਿੱਟ