FacebookTwitterg+Mail

ਭਾਰਤੀ ਸੰਸਕ੍ਰਿਤੀ 'ਤੇ ਆਇਆ ਹਾਲੀਵੁੱਡ ਸੈਲੀਬ੍ਰਿਟੀਜ਼ ਦਾ ਦਿਲ

angelina jolie
02 September, 2017 09:41:55 AM

ਨਵੀਂ ਦਿੱਲੀ— ਕਹਿੰਦੇ ਹਨ ਕਿ ਹਰ ਦੇਸ਼ ਦੀ ਵੱਖਰੀ-ਵੱਖਰੀ ਭਾਸ਼ਾ ਹੁੰਦੀ ਹੈ, ਠੀਕ ਉਂਝ ਹੀ ਭਾਰਤ ਦੀ ਮਾਤਰ ਭਾਸ਼ਾ ਹਿੰਦੀ ਤੇ ਸੰਸਕ੍ਰਿਤ ਨੂੰ ਮੰਨਿਆ ਜਾਂਦਾ ਹੈ, ਜੋ ਅੱਜ ਵਿਦੇਸ਼ੀਆਂ ਦੀ ਪਸੰਦ ਬਣਦੀ ਜਾ ਰਹੀ ਹੈ। ਅੱਜ ਹਾਲੀਵੁੱਡ ਦੇ ਕੁਝ ਸੈਲੀਬ੍ਰਿਟੀ ਅਜਿਹੇ ਹਨ, ਜਿਨ੍ਹਾਂ ਨੇ ਸੰਸਕ੍ਰਿਤ ਦੇ ਟੈਟੂ ਬਣਵਾ ਰੱਖੇ ਹਨ, ਜਿਨ੍ਹਾਂ ਨੂੰ ਲੱਗਦਾ ਹੈ ਕਿ ਸੰਸਕ੍ਰਿਤ ਦੇ ਭਾਸ਼ਾ ਟੈਟੂ ਬਣਵਾਉਣ ਵਿਚ ਬਹੁਤ ਚੰਗੇ ਲੱਗਣਗੇ। ਇਸ ਲਈ ਅੱਜ ਅਸੀਂ ਤੁਹਾਨੂੰ ਹਾਲੀਵੁੱਡ ਦੀ ਉਨ੍ਹਾਂ ਸੈਲੀਬ੍ਰਿਟੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਸੰਸਕ੍ਰਿਤ ਭਾਸ਼ਾ ਵਿਚ ਆਪਣੇ ਸਰੀਰ 'ਤੇ ਟੈਟੂ ਬਣਵਾ ਰੱਖੇ ਹਨ।

Punjabi Bollywood Tadka
ਐਂਜੇਲੀਨਾ ਜੋਲੀ
ਐਂਜੇਲੀਨਾ ਜੋਲੀ ਨੇ ਆਪਣੇ ਪਹਿਲੇ ਬੱਚੇ ਲਈ ਸੰਸਕ੍ਰਿਤ ਵਿਚ ਟੈਟੂ ਬਣਵਾ ਰੱਖਿਆ ਹੈ। ਇਸ ਟੈਟੂ ਵਿਚ ਉਸ ਨੇ ਕਈ ਚੰਗੀਆਂ ਗੱਲਾਂ ਲਿਖੀਆਂ ਹਨ ਜਿਵੇਂ ਤੁਮਹਾਰੇ ਦੁਸ਼ਮਣ ਤੁਮਸੇ ਦੂਰ ਰਹੇ, ਤੁਮ ਖੂਬ ਆਗੇ ਬੜੋ, ਤੁਮ ਹਮੇਸ਼ਾ ਅਪਸਰਾ ਕੀ ਤਰ੍ਹਾਂ ਦਿਖੋ।

Punjabi Bollywood Tadka
ਐਡਮ ਲੇਵਿਨ
ਉਸ ਨੇ ਆਪਣੀ ਛਾਤੀ 'ਤੇ ਤਪਸ ਲਿਖਵਾ ਰੱਖਿਆ ਹੈ, ਜਿਸ ਦਾ ਮਤਲਬ ਮੈਡੀਟੇਸ਼ਨ ਹੁੰਦਾ ਹੈ। ਉਸ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਚੀਜ਼ਾਂ ਦੇ ਟੈਟੂ ਬਣਵਾ ਰੱਖੇ ਹਨ।

Punjabi Bollywood Tadka
ਕੈਟੀ ਪੇਰੀ
ਇਸ ਅਦਾਕਾਰਾ ਨੇ ਆਪਣੇ ਸਰੀਰ ਵਿਚ ਸੰਸਕ੍ਰਿਤ ਦੇ ਸ਼ਬਦ ਲਿਖ ਰੱਖੇ ਹਨ, ਜਿਸਦਾ ਮਤਲਬ ਹੈ ਗੋ ਵਿਥ ਦਿ ਫਲੋ।

Punjabi Bollywood Tadka
ਰਸੇਲ ਬ੍ਰਾਂਡ
ਰਸੇਲ ਬ੍ਰਾਂਡ ਨੇ ਆਪਣੇ ਹੱਥ 'ਚ ਸੰਸਕ੍ਰਿਤ ਦਾ ਸ਼ਬਦ ਅਨੁਗਚਛਤੁ ਪ੍ਰਵਾਹ ਲਿਖਿਆ ਹੋਇਆ ਹੈ, ਜਿਸ ਦਾ ਮਤਲਬ ਗੋ ਵਿਥ ਦਿ ਫਲੋ ਹੁੰਦਾ ਹੈ।

Punjabi Bollywood Tadka
ਜੈਸਿਕਾ ਅਲਬਾ
ਜੈਸਿਕਾ ਅਲਬਾ ਨੇ ਆਪਣੇ ਗੁੱਟ 'ਤੇ ਸੰਸਕ੍ਰਿਤ ਦਾ ਸ਼ਬਦ ਪਦਮਾ ਲਿਖਵਾ ਰੱਖਿਆ ਹੈ।

Punjabi Bollywood Tadka
ਰਿਹਾਨਾ 
ਰਿਹਾਨਾ ਨੇ ਆਪਣੇ ਵੈਸਟ ਵਿਚ ਭਗਵਤ ਗੀਤਾ ਦਾ ਇਕ ਸ਼ਲੋਕ ਲਿਖਵਾ ਰੱਖਿਆ ਹੈ, ਜਿਸ ਦਾ ਮਤਲਬ ਹੈ ਮੁਆਫੀ ਸੱਚਾਈ।


Tags: Hollywood CelebrityAngelina Jolie Adam Levinesanskrit tattoo Katy Perry Rihanna Jessica Albaਐਂਜੇਲੀਨਾ ਜੋਲੀਐਡਮ ਲੇਵਿਨਕੈਟੀ ਪੇਰੀ