FacebookTwitterg+Mail

ਹਾਲੀਵੁੱਡ ਅਦਾਕਾਰਾ ਦੇ ਖੁੱਲ੍ਹ ਕੇ ਬੋਲਣ ਕਾਰਨ ਔਰਤਾਂ 'ਚ ਛਾਤੀ ਦੇ ਕੈਂਸਰ ਦੀ ਜਾਂਚ ਦੇ ਮਾਮਲੇ ਵਧੇ

angelina jolie
23 October, 2017 11:42:25 AM

ਨਿਊਯਾਰਕ(ਭਾਸ਼ਾ)— ਮਸ਼ਹੂਰ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ ਜਦੋਂ ਇਹ ਮੰਨਿਆ ਸੀ ਕਿ ਉਨ੍ਹਾਂ ਨੂੰ ਛਾਤੀ ਦਾ ਕੈਂਸਰ ਹੈ ਤਾਂ ਔਰਤਾਂ 'ਚ ਇਸ ਨੂੰ ਲੈ ਕੇ ਜਾਗਰੂਕਤਾ ਫੈਲੀ ਸੀ ਅਤੇ ਸ਼ਾਇਦ ਇਹ ਐਂਜਲੀਨਾ ਦੇ ਇਸ ਬਾਰੇ ਖੁੱਲ੍ਹ ਕੇ ਬੋਲਣ ਦਾ ਹੀ ਨਤੀਜਾ ਹੈ ਕਿ ਔਰਤਾਂ ਛਾਤੀ ਦੇ ਕੈਂਸਰ ਦੀ ਜਾਂਚ ਕਰਵਾਉਣ ਲਈ ਪ੍ਰੇਰਿਤ ਹੋਈਆਂ।  
ਇਕ ਨਵੇਂ ਅਧਿਐਨ ਅਨੁਸਾਰ ਸਾਲ 2003 ਤੋਂ 2014 ਦਰਮਿਆਨ ਛਾਤੀ ਦੇ ਕੈਂਸਰ ਲਈ ਜ਼ਿੰਮੇਵਾਰ ਬੀ. ਆਰ. ਸੀ. ਏ. ਜੀਨ ਦੀ ਜਾਂਚ 'ਚ 80 ਗੁਣਾ ਵਾਧਾ ਹੋਇਆ। ਅਮਰੀਕਾ 'ਚ ਜਾਰਜੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਵੀ ਕਿਹਾ ਕਿ ਸਾਲ 2013 'ਚ ਏਂਜੇਲੀਨਾ ਨੇ ਜਦੋਂ ਇਹ ਖੁਲਾਸਾ ਕੀਤਾ ਸੀ ਤਾਂ ਇਸ ਦੀ ਜਾਂਚ 'ਚ ਤੇਜ਼ੀ ਨਾਲ ਵਾਧਾ ਹੋਇਆ ਸੀ। ਛਾਤੀ ਦਾ ਕੈਂਸਰ (ਬੀ. ਆਰ. ਸੀ. ਏ.) ਜੀਨ ਜਾਂਚ ਬੀ. ਆਰ. ਸੀ. ਏ.-1 ਅਤੇ ਬੀ. ਆਰ. ਸੀ. ਏ.-2 ਨਾਂ ਦੇ ਜੀਨ 'ਚ ਬਦਲਾਵਾਂ ਲਈ ਕੀਤੀ ਜਾਣ ਵਾਲੀ ਖੂਨ ਦੀ ਜਾਂਚ ਹੈ। ਇਸ ਜਾਂਚ 'ਚ ਇਹ ਪਤਾ ਲਾਇਆ ਜਾਂਦਾ ਹੈ ਕਿ ਔਰਤ ਨੂੰ ਛਾਤੀ ਦਾ ਕੈਂਸਰ ਅਤੇ ਬੱਚੇਦਾਨੀ ਦਾ ਕੈਂਸਰ ਹੋਣ ਦਾ ਖ਼ਤਰਾ ਹੈ ਜਾਂ ਨਹੀਂ।


Tags: Angelina jolie Breast cancerHollywood celebrityਐਂਜਲੀਨਾ ਜੌਲੀਛਾਤੀ ਕੈਂਸਰ