FacebookTwitterg+Mail

OMG ਐਂਜਲੀਨਾ ਜੌਲੀ ਨੇ ਮੁੜ ਬ੍ਰੈਡ ਪਿਟ 'ਤੇ ਕਰਵਾਇਆ ਕੇਸ ਦਰਜ

angelina jolie and brad pitt
10 August, 2018 11:32:14 AM

ਮੁੰਬਈ(ਬਿਊਰੋ)— ਪਿਆਰ ਤੇ ਤਕਰਾਰ ਤਾਂ ਹਰ ਰਿਸ਼ਤੇ 'ਚ ਹੀ ਹੁੰਦੀ ਹੈ ਪਰ ਕਦੇ ਆਪਣੇ ਪਿਆਰ ਲਈ ਫੇਮਸ ਹਾਲੀਵੁੱਡ ਦੀ ਜੋੜੀ ਐਂਜਲੀਨਾ ਜੌਲੀ ਅਤੇ ਬ੍ਰੈਡ ਪਿਟ ਦੋ ਸਾਲ ਪਹਿਲਾਂ ਵੱਖ ਹੋ ਗਏ ਸਨ। ਅੱਜ ਵੀ ਉਨ੍ਹਾਂ ਦੇ ਰਿਸ਼ਤੇ 'ਚ ਕੜਵਾਹਟ ਵਧਦੀ ਹੀ ਜਾ ਰਹੀ ਹੈ।

Punjabi Bollywood Tadka

ਹੁਣ ਇਕ ਵਾਰ ਫਿਰ ਦੋਵਾਂ ਦਾ ਨਾਂ ਸੁਰਖੀਆਂ 'ਚ ਆਇਆ ਹੈ ਕਿਉਂਕਿ ਐਂਜਲੀਨਾ ਨੇ ਫਿਰ ਆਪਣੇ ਸਾਬਕਾ ਪਤੀ ਵਿਰੁੱਧ ਬੱਚਿਆਂ ਦਾ ਖਰਚਾ ਨਾ ਦੇਣ ਦਾ ਕੇਸ ਦਰਜ ਕਰਵਾ ਦਿੱਤਾ ਹੈ।

Punjabi Bollywood Tadka

ਮੰਗਲਵਾਰ ਨੂੰ ਐਂਜਲੀਨਾ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਬ੍ਰੈਡ ਪਿਟ ਨੇ ਕਰੀਬ ਡੇਢ ਸਾਲ ਤੋਂ ਬੱਚਿਆਂ ਦੀ ਦੇਖਭਾਲ ਲਈ ਕੋਈ ਖਾਸ ਪੈਸੇ ਨਹੀਂ ਦਿੱਤੇ, ਜਿਸ ਲਈ ਉਹ ਕੋਰਟ ਦੀ ਮਦਦ ਚਾਹੁੰਦੇ ਹਨ।

Punjabi Bollywood Tadka

ਬ੍ਰੈਡ ਅਤੇ ਐਂਜਲੀਨਾ ਦੇ 6 ਬੱਚੇ ਹਨ, 3 ਮੁੰਡੇ ਅਤੇ 3 ਕੁੜੀਆਂ। ਖਬਰਾਂ ਤਾਂ ਇਹ ਵੀ ਹਨ ਕਿ ਐਂਜਲੀਨਾ ਦੀ ਇਸ ਸ਼ਿਕਾਇਤ ਤੋਂ ਬਾਅਦ ਬ੍ਰੈਡ ਪਿਟ ਨੇ ਆਪਣੇ ਵਕੀਲ ਨਾਲ ਮੁਲਾਕਾਤ ਕੀਤੀ ਹੈ।

Punjabi Bollywood Tadka

ਇਸ ਸਾਲ ਜੂਨ 'ਚ ਬੱਚਿਆਂ ਨੂੰ ਰੱਖਣ ਸਬੰਧੀ ਦੋਵਾਂ ਦੀ ਤਕਰਾਰ ਕਾਫੀ ਵੱਧ ਗਈ ਸੀ। ਜੱਜ ਨੇ ਜੌਲੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਬੱਚਿਆਂ ਨੂੰ ਉਨ੍ਹਾਂ ਦੇ ਪਿਓ ਤੋਂ ਵੱਖ ਰੱਖਣਾ ਸਹੀਂ ਨਹੀਂ ਹੋਵੇਗਾ।

Punjabi Bollywood Tadka

ਜੇਕਰ ਦੋਵਾਂ ਦੀ ਪ੍ਰੋਫੈਸ਼ਨਲ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਦੋਵੇਂ ਹੀ ਆਪੋ-ਆਪਣੀਆਂ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਹੁਣ ਅਦਾਲਤ ਦੇ ਮਸ਼ਵਰੇ ਤੋਂ ਬਾਅਦ ਦੇਖਣਾ ਹੋਵੇਗਾ ਕਿ ਦੋਵੇਂ ਕੀ ਫੈਸਲਾ ਲੈਂਦੇ ਹਨ।

Punjabi Bollywood Tadka

Punjabi Bollywood Tadka

Punjabi Bollywood Tadka


Tags: Angelina JolieBrad PittJennifer AnistonBilly Bob ThorntonJonny Lee Mille

Edited By

Sunita

Sunita is News Editor at Jagbani.