FacebookTwitterg+Mail

ਐਂਜਲੀਨਾ ਜੌਲੀ ਨੂੰ ਕਾਪੀ ਕਰਨ ਵਾਲੀ ਮਸ਼ਹੂਰ ਯੂਟਿਊਬਰ 'ਕੋਰੋਨਾ' ਦੀ ਲਪੇਟ 'ਚ, ਜੇਲ ਤੋਂ ਪਹੁੰਚੀ 'ਵੈਂਟੀਲੇਟਰ' 'ਤੇ

angelina jolie zombie look alike iranian youtuber sahar tabar corona positive
18 April, 2020 10:14:41 AM

ਜਲੰਧਰ (ਵੈੱਬ ਡੈਸਕ) - ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੂੰ ਕਾਪੀ ਕਰਨ ਵਾਲੀ ਮਸ਼ਹੂਰ ਯੂਟਿਊਬਰ ਸਾਹਿਰ ਤਾਬਰ ਵੀ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਚੁੱਕੀ ਹੈ। ਟੈਸਟ ਤੋਂ ਬਾਅਦ ਉਨ੍ਹਾਂ ਨੂੰ ਫਿਲਹਾਲ ਹਸਪਤਾਲ ਵਿਚ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਮੂਲ ਰੂਪ ਤੋਂ ਇਰਾਨ ਦੀ ਰਹਿਣ ਵਾਲੀ ਯੂਟਿਊਬਰ ਸਾਹਿਰ ਤਾਬਰ ਦਾ ਅਸਲੀ ਨਾਂ ਫਾਤਿਮਾ ਕਿਸ਼ਵੰਦ ਹੈ। ਉਹ ਅਦਾਕਾਰਾ ਐਂਜਲੀਨਾ ਜੌਲੀ ਨੂੰ ਕਾਪੀ ਕਰਨ ਕਰਕੇ ਕਾਫੀ ਮਸ਼ਹੂਰ ਹੋਈ ਸੀ।

 
 
 
 
 
 
 
 
 
 
 
 
 
 

Looks like two completely different persons 😨 #sahartabar #beforeandafter

A post shared by Sahar Tabar ☠️🖤 (@sahartabar.before) on Dec 13, 2017 at 2:58pm PST

ਦੱਸਣਯੋਗ ਹੈ ਕਿ ਹਸਪਤਾਲ ਵਿਚ ਭਰਤੀ ਹੋਣ ਤੋਂ ਪਹਿਲਾਂ ਸਾਹਿਰ ਤਾਬਰ ਉਰਫ ਫਾਤਿਮਾ ਕਿਸ਼ਵੰਦ ਜੇਲ ਵਿਚ ਸੀ। ਉਹ ਆਪਣੀ ਆਨਲਾਈਨ ਐਕਟੀਵਿਟੀ ਕਾਰਨ ਜੇਲ ਵਿਚ ਸੀ ਅਤੇ ਉਥੇ ਹੀ ਉਹ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆਈ ਸੀ ਪਰ ਜਦੋਂ ਸਾਹਿਰ ਤਾਬਰ ਦੀ ਹਾਲਤ ਜ਼ਿਆਦਾ ਖ਼ਰਾਬ ਹੋ ਗਈ ਤਾਂ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 
 
 
 
 
 
 
 
 
 
 
 
 
 

#sahartabarAFTERsurgery

A post shared by Sahar Tabar ☠️🖤 (@sahartabar.before) on Dec 13, 2017 at 2:52pm PST

ਸਾਹਿਰ ਤਾਬਰ ਉਰਫ ਫਾਤਿਮਾ ਕਿਸ਼ਵੰਦ ਨੂੰ ਅਕਤੂਬਰ 2019 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਹਿੰਸਾ ਭੜਕਾਉਣ, ਅਨਸੂਚਿਤ ਸਾਧਨਾਂ ਨਾਲ ਪੈਸਾ ਕਮਾਉਣ ਅਤੇ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਗ੍ਰਿਫਤਾਰੀ ਤੋਂ ਬਾਅਦ ਇਸਦਾ ਅਕਾਊਂਟ ਬੰਦ ਕਰ ਦਿੱਤਾ ਗਿਆ। 


Tags: Angelina JolieZombie LookIranian YoutuberSahar TabarCoronavirusPositiveCovid 19Hollywood Celebrity

About The Author

sunita

sunita is content editor at Punjab Kesari