ਜਲੰਧਰ— ਅਮਰਿੰਦਰ ਗਿੱਲ ਦੀ ਸੁਪਰਹਿੱਟ ਫਿਲਮ 'ਅੰਗਰੇਜ਼' ਦੇ ਸੀਕੁਅਲ 'ਅੰਗਰੇਜ਼ 2' ਦੀ ਰਿਲੀਜ਼ ਡੇਟ ਸਾਹਮਣੇ ਆ ਚੁਕੀ ਹੈ। ਸੂਤਰਾਂ ਮੁਤਾਬਕ 'ਅੰਗਰੇਜ਼ 2' 28 ਜੁਲਾਈ 2017 ਨੂੰ ਰਿਲੀਜ਼ ਹੋਵੇਗੀ। ਕਿਹਾ ਜਾ ਰਿਹਾ ਹੈ ਕਿ ਦਰਸ਼ਕਾਂ ਦੇ ਪਿਆਰ ਤੇ ਮੰਗ ਨੂੰ ਦੇਖਦਿਆਂ 'ਅੰਗਰੇਜ਼ 2' ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।
'ਅੰਗਰੇਜ਼' ਪੰਜਾਬੀ ਸਿਨੇਮਾ ਦੀਆਂ ਟੌਪ ਸੁਪਰਹਿੱਟ ਫਿਲਮਾਂ 'ਚੋਂ ਇਕ ਰਹੀ ਹੈ। 'ਅੰਗਰੇਜ਼ 2' ਬਾਰੇ ਜ਼ਿਆਦਾ ਜਾਣਕਾਰੀ ਹਾਸਲ ਨਹੀਂ ਹੋ ਸਕੀ ਤੇ ਫਿਲਮ ਦੀ ਸਟਾਰਕਾਸਟ ਬਾਰੇ ਵੀ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਅਮਰਿੰਦਰ ਗਿੱਲ ਮੁੜ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।