FacebookTwitterg+Mail

ਕੁਲਵਿੰਦਰ ਬਿੱਲਾ ਦਾ ਸਿੰਗਲ ਟਰੈਕ 'ਅੰਗਰੇਜ਼ੀ ਵਾਲੀ ਮੈਡਮ' ਹੋਇਆ ਰਿਲੀਜ਼ (Video)

10 January, 2017 03:27:10 PM
ਜਲੰਧਰ- 'ਅੱਖ ਭੂਆ ਤੋਂ ਬਚਾ ਕੇ, ਖੋਹ ਨਾ ਬੈਠਾਂ, 12 ਮਹੀਨੇ ਅਤੇ ਅੰਟੀਨਾ' ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤ ਨਾਲ ਚਰਚਾ 'ਚ ਆਏ ਗਾਇਕ ਕੁਲਵਿੰਦਰ ਬਿੱਲਾ ਦਾ ਨਵਾਂ ਸਿੰਗਲ ਟਰੈਕ 'ਅੰਗਰੇਜ਼ੀ ਵਾਲੀ ਮੈਡਮ' 10 ਜਨਵਰੀ ਨੂੰ ਸਪੀਡ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਡਾ. ਜ਼ਿਊਸ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ ਸਾਹਿਬ ਜੋਤ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਰੌਬੀ ਸਿੰਘ ਵਲੋਂ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ 10 ਜਨਵਰੀ ਨੂੰ ਪੀ.ਟੀ. ਸੀ. ਪੰਜਾਬੀ ਤੇ ਪੀ.ਟੀ. ਸੀ. ਚੱਕ ਦੇ ਨਾਲ-ਨਾਲ ਯੂ-ਟਿਊਬ 'ਤੇ ਵੀ ਚਲਾਇਆ ਗਿਆ ਹੈ।

Tags: ਕੁਲਵਿੰਦਰ ਬਿੱਲਾ ਅੰਗਰੇਜ਼ੀ ਵਾਲੀ ਮੈਡਮAngreji Wali MadamKulwinder Billa Dr Zeus Punjabi song

About The Author

Anuradha Sharma

Anuradha Sharma is News Editor at Jagbani.