FacebookTwitterg+Mail

'ਅੰਗਰੇਜ਼ੀ ਮੀਡੀਅਮ' ਦੇ ਸੈੱਟ ਤੋਂ ਆਈ ਇਰਫਾਨ ਦੀ ਨਵੀਂ ਤਸਵੀਰ

angrezi medium
22 April, 2019 08:56:27 AM

ਮੁੰਬਈ(ਬਿਊਰੋ)— ਇਨ੍ਹੀਂ ਦਿਨੀਂ ਇਰਫਾਨ ਖਾਨ ਆਪਣੀ ਫਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ 'ਚ ਰੁੱਝੇ ਹਨ। ਇਸ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਇੱਕ ਵਾਰ ਫੇਰ ਇਰਫਾਨ ਦੀ ਤਸਵੀਰ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਇਰਫਾਨ ਆਪਣੀ ਫ਼ਿਲਮ ਦੇ ਡਾਇਰੈਕਟਰ ਹੋਮੀ ਅਦਜਾਨੀਆ ਨਾਲ ਗੱਲਬਾਤ ਕਰਨ 'ਚ ਮਸ਼ਗੂਲ ਹਨ।


ਫ਼ਿਲਮ ਦੀ ਸ਼ੂਟਿੰਗ ਨੂੰ ਦੇਖਣ ਇਰਫਾਨ ਦੇ ਕਈ ਫੈਨਸ ਆਉਂਦੇ ਹਨ ਜਿਨ੍ਹਾਂ ਨਾਲ ਇਰਫਾਨ ਚੰਗੀ ਤਰ੍ਹਾਂ ਮਿਲਦੇ ਤੇ ਤਸਵੀਰਾਂ ਵੀ ਕਲਿੱਕ ਕਰਵਾਉਂਦੇ ਹਨ। 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ ਉਦੇਪੁਰ 'ਚ ਹੋ ਰਹੀ ਹੈ।ਇਰਫਾਨ ਨੂੰ ਮਿਲਣ ਆਉਣ ਵਾਲੇ ਫੈਨਸ ਦੀ ਗਿਣਤੀ ਨੂੰ ਦੇਖਦੇ ਹੋਏ ਇਰਫਾਨ ਦੀ ਸਿਕਿਉਰਟੀ ਹੋਰ ਵਧਾ ਦਿੱਤੀ ਗਈ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇੱਥੇ ਹੋਰ ਕਿੰਨੇ ਦਿਨ ਚੱਲੇਗੀ, ਇਸ ਬਾਰੇ ਕੋਈ ਖੁਲਾਸਾ ਨਹੀਂ ਹੋਇਆ। ਫ਼ਿਲਮ 'ਚ ਕਰੀਨਾ ਕਪੂਰ ਦਾ ਕੈਮਿਓ ਰੋਲ ਤੇ ਰਾਧਿਕਾ ਮਦਾਨ ਇਰਫਾਨ ਦੀ ਧੀ ਦੇ ਰੋਲ 'ਚ ਨਜ਼ਰ ਆਵੇਗੀ।


Tags: Angrezi MediumIrfan KhanBlackmailBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.