FacebookTwitterg+Mail

ਕੈਮਰੇ ਦੇਖ ਭੜਕਿਆ ਸ਼ਾਹਰੁਖ ਖਾਨ ਦਾ ਲਾਡਲਾ 'ਅਬਰਾਮ', ਵੀਡੀਓ

angry abram khan
20 November, 2018 11:39:40 AM

ਮੁੰਬਈ(ਬਿਊਰੋ)— ਬਾਲੀਵੁੱਡ ਸਿਤਾਰਿਆਂ ਵਾਂਗ ਉਨ੍ਹਾਂ ਦੇ ਬੱਚੇ ਵੀ ਸੁਰਖੀਆਂ 'ਚ ਰਹਿੰਦੇ ਹਨ। ਸ਼ਾਹਰੁਖ ਖਾਨ ਦਾ ਛੋਟਾ ਬੇਟਾ ਅਬਰਾਮ ਉਦੋਂ ਸੁਰਖੀਆਂ 'ਚ ਆ ਗਿਆ ਜਦੋਂ ਫੋਟੋਗ੍ਰਾਫਰ ਉਸ ਦੀ ਤਸਵੀਰ ਕਲਿੱਕ ਕਰਨ ਲੱਗੇ ਅਤੇ ਉਹ ਮੀਡੀਆ 'ਤੇ ਭੜਕ ਗਿਆ। ਅਬਰਾਹਮ, ਐਸ਼ਵਰਿਆ ਰਾਏ ਬੱਚਨ ਦੀ ਧੀ ਆਰਾਧਿਆ ਦੀ ਜਨਮਦਿਨ ਪਾਰਟੀ 'ਚ ਆਇਆ ਹੋਇਆ ਸੀ। ਇਸ ਦੌਰਾਨ ਜਦੋਂ ਉਹ ਪਾਰਟੀ 'ਚੋਂ ਵਾਪਸ ਜਾ ਰਿਹਾ ਸੀ ਤਾਂ ਮੀਡੀਆ ਨੇ ਉਸ ਨੂੰ ਘੇਰ ਲਿਆ। ਮੀਡੀਆ ਦੀ ਭੀੜ ਨੂੰ ਦੇਖ ਕੇ ਅਬਰਾਮ ਬਹੁਤ ਡਰ ਗਿਆ ਤੇ ਉਹ ਆਪਣਾ ਮੂੰਹ ਲੁਕਾਉਣ ਲੱਗਾ। ਇਸ ਦੇ ਬਾਵਜ਼ੂਦ ਪੱਤਰਕਾਰ ਉਸ ਦੀਆਂ ਤਸਵੀਰਾਂ ਕਲਿੱਕ ਕਰਦੇ ਰਹੇ। ਆਖਰ ਜਦੋਂ ਅਬਰਾਮ ਕਾਰ 'ਚ ਬੈਠਿਆ ਤਾਂ ਉਸ ਨੇ ਗੁੱਸੇ 'ਚ ਮੀਡੀਆ ਨੂੰ ਕਹਿ ਹੀ ਦਿੱਤਾ, 'ਨੋ ਪਿਕਚਰਸ, ਨੋ ਪਿਕਚਰਸ।' 

 

 
 
 
 
 
 
 
 
 
 
 
 
 
 

Abram Khan 🥀 . . . #instabolly #bollywood

A post shared by Bollywood💎 (@lnstabolly) on Nov 18, 2018 at 7:07am PST

ਦੱਸ ਦੇਈਏ ਕਿ ਇਹ ਪਹਿਲਾ ਮੌਕਾ ਨਹੀਂ ਸੀ ਜਦੋਂ ਸ਼ਾਹਰੁਖ ਖਾਨ ਦੇ ਬੱਚੇ ਮੀਡੀਆ ਨੂੰ ਦੇਖਕੇ ਘਬਰਾਏ ਹੋਣ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸ਼ਾਹਰੁਖ ਦੀ ਧੀ ਸੁਹਾਨਾ ਖਾਨ ਵੀ ਮੀਡੀਆ ਨੂੰ ਦੇਖਕੇ ਘਬਰਾਈ ਸੀ, ਜਿਸ ਤੋਂ ਬਾਅਦ ਸ਼ਾਹਰੁਖ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਸੀ ਕਿ, ''ਸਾਨੂੰ ਪਤਾ ਹੈ ਕਿ ਮੀਡੀਆ ਨੂੰ ਕਿਸ ਤਰ੍ਹਾਂ ਹੈਡਲ ਕਰਨਾ ਹੈ ਕਿਉਂਕਿ ਉਹ ਪਿਛਲੇ ਕਈ ਸਾਲਾਂ ਤੋਂ ਇਹੀ ਕੰਮ ਕਰਦੇ ਆ ਰਹੇ ਹਨ ਪਰ ਮੇਰੇ ਬੱਚੇ ਅਜੇ ਵੱਡੇ ਹੋ ਰਹੇ ਹਨ। ਉਨ੍ਹਾਂ ਨੂੰ ਨਹੀਂ ਪਤਾ ਕਿ ਮੀਡੀਆ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਹੈ।''

 

 
 
 
 
 
 
 
 
 
 
 
 
 
 

Abram spotted leaving Aradhya party . . . #instabolly #bollywood

A post shared by Bollywood💎 (@lnstabolly) on Nov 18, 2018 at 1:25am PST


Tags: Angry AbRam Khan Shah Rukh Khan Aaradhya Bachchan Birthday Party Video Instagram Amitabh Bachchan Bollywood Celebrity

Edited By

Sunita

Sunita is News Editor at Jagbani.