FacebookTwitterg+Mail

ਬਨਾਰਸ ਦੀਆਂ ਸੜਕਾਂ ’ਤੇ ਦੋਸਤਾਂ ਨਾਲ ਘੁੰਮਦੀ ਦਿਸੀ ਜਾਨਹਵੀ, ਤਸਵੀਰਾਂ

anhvi kapoor personfies beauty and grace as she performs ganga aarti in varanasi
16 December, 2019 04:53:50 PM

ਮੁੰਬਈ(ਬਿਊਰੋ)- ਬਾਲੀਵੁੱਡ ਅਦਾਕਾਰਾ ਜਾਨਹਵੀ ਕਪੂਰ ਨੇ ਬਾਲੀਵੁੱਡ ਵਿਚ ਅਜੇ ਇਕ ਹੀ ਫਿਲਮ ਕੀਤੀ ਹੈ ਪਰ ਉਹ ਹਮੇਸ਼ਾ ਆਪਣੀ ਲੁੱਕ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਝੋਲੀ ਵਿਚ ਕਈ ਫਿਲਮਾਂ ਹਨ।
Punjabi Bollywood Tadka
ਹਾਲਾਂਕਿ ਇਸ ਤੋਂ ਬਾਅਦ ਵੀ ਉਹ ਆਪਣੀ ਨਿੱਜੀ ਜ਼ਿੰਦਗੀ ਤੇ ਦੋਸਤਾਂ ਨਾਲ ਮੌਜ-ਮਸਤੀ ਕਰਨ ਲਈ ਸਮਾਂ ਕੱਢ ਲੈਂਦੀ ਹੈ। ਹਾਲ ਹੀ ਵਿਚ ਜਾਨਹਵੀ ਬਨਾਰਸ ਵਿਚ ਆਪਣੇ ਦੋਸਤਾਂ ਨਾਲ ਘੁੰਮਦੀ ਨਜ਼ਰ ਆਈ।
Punjabi Bollywood Tadka
ਜਾਨਹਵੀ ਕਪੂਰ ਨੇ ਬਨਾਰਸ ਪਹੁੰਚ ਕੇ ਦੋਸਤਾਂ ਨਾਲ ਗੰਗਾ ਆਰਤੀ ਕੀਤੀ। ਇੰਨਾ ਹੀ ਨਹੀਂ, ਉਹ ਦੋਸਤਾਂ ਨਾਲ ਬਨਾਰਸ ਦੀਆਂ ਸੜਕਾਂ ’ਤੇ ਮਸਤੀ ਨਾਲ ਘੁੰਮਦੀ ਰਹੀ ਅਤੇ ਉਨ੍ਹਾਂ ਨੂੰ ਕੋਈ ਪਛਾਣ ਵੀ ਨਾ ਸਕਿਆ।
Punjabi Bollywood Tadka
ਵਰਕਫਰੰਟ ਦੀ ਗੱਲ ਕਰੀਏ ਤਾਂ ਜਾਨਹਵੀ ਕਪੂਰ ਦੀ ਝੋਲੀ ਵਿਚ ਕਈ ਫਿਲਮਾਂ ਹਨ। ਆਉਣ ਵਾਲੇ ਸਮੇਂ ਵਿਚ ਉਹ ‘ਰੂਹੀ ਆਫਜਾ’, ‘ਦਿ ਕਾਰਗਿਲ ਗਰਲ’, ‘ਦੋਸਤਾਨਾ 2’ ਵਿਚ ਨਜ਼ਰ ਆਵੇਗੀ।
Punjabi Bollywood Tadka

Punjabi Bollywood Tadka

Punjabi Bollywood Tadka

 


Tags: anhvi KapoorGanga AartiVaranasiInstagramBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari