FacebookTwitterg+Mail

ਇਕ ਅਨੋਖੇ ਪਿਆਰ ਨੂੰ ਬਿਆਨ ਕਰਦੀ ਹੈ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ'

anil kapoor
28 December, 2018 09:20:59 AM

ਮੁੰਬਈ(ਬਿਊਰੋ)— ਸੋਨਮ ਕਪੂਰ ਤੇ ਅਨਿਲ ਕਪੂਰ ਪਹਿਲੀ ਵਾਰ ਇਕੱਠੇ ਫ਼ਿਲਮ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਇਕ ਲਵ ਸੋਟਰੀ ਹੈ ਜੋ ਸਾਧਾਰਨ ਨਹੀਂ ਸਗੋਂ ਸਿਆਪੇ ਵਾਲੀ ਲਵ ਸਟੋਰੀ ਹੈ। ਕਿਸ ਤਰ੍ਹਾਂ ਦਾ ਸਿਆਪਾ ਇਸ ਲਈ ਫ਼ਿਲਮ ਦੇ ਰਿਲੀਜ਼ ਦਾ ਇੰਤਜ਼ਾਰ ਕਰਨਾ ਪਵੇਗਾ, ਫਿਲਹਾਲ ਤਾਂ ਇਸ ਦਾ ਟਰੇਲਰ ਸਾਹਮਣੇ ਆਇਆ ਹੈ। 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦਾ ਟੀਜ਼ਰ ਰਿਲੀਜ਼ ਹੋਣ ਤੋਂ ਕਰੀਬ 6 ਮਹੀਨੇ ਬਾਅਦ ਇਸ ਦਾ ਟਰੇਲਰ ਆਇਆ ਹੈ। ਉਂਝ ਫ਼ਿਲਮਾਂ ਦਾ ਨਾਂ ਵੀ ਕਾਫੀ ਵੱਡਾ ਹੈ ਜਿਸ ਪਿੱਛੇ ਇਕ ਰਾਜ਼ ਹੈ। ਫਿਲਮ 'ਚ ਰਾਜਕੁਮਾਰ ਰਾਓ ਇਕ ਮੁਸਲਿਮ ਮੁੰਡੇ ਦੇ ਰੋਲ 'ਚ ਹਨ, ਜਿਸ ਨੂੰ ਇਕ ਲੜਕੀ ਨਾਲ ਪਿਆਰ ਹੋ ਜਾਂਦਾ ਹੈ ਤੇ ਲੜਕੀ ਦਾ ਬਾਪ (ਅਨਿਲ ਕਪੂਰ) ਇਸ ਰਿਸ਼ਤੇ ਲਈ ਹਾਮੀ ਭਰ ਦਿੰਦਾ ਹੈ।

ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਸ 'ਚ ਸਿਆਪਾ ਕੀ ਹੈ ਤਾਂ ਦੱਸ ਦਈਏ ਕਿ ਕੁੜੀ ਨੂੰ ਹੀ ਮੁੰਡਾ ਪਸੰਦ ਨਹੀਂ ਕਿਉਂਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ। ਇਹ ਕੋਈ ਹੋਰ ਕੌਣ ਹੈ ਇਹ ਤਾਂ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਅਨਿਲ-ਸੋਨਮ ਫ਼ਿਲਮ 'ਚ ਅਸਰ ਕਿਰਦਾਰ ਯਾਨੀ ਪਿਓ-ਧੀ ਦਾ ਰੋਲ ਨਿਭਾ ਰਹੇ ਹਨ। 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' ਨੂੰ ਸ਼ੈਲੀ ਚੋਪੜਾ ਨੇ ਡਾਇਰੈਕਟ ਕੀਤਾ ਹੈ। ਇਸ ਨੂੰ ਫੌਕਸ ਸਟਾਰ ਨਾਲ ਮਿਲ ਕੇ ਵਿਨੋਦ ਚੋਪੜਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ਇਕ ਫਰਵਰੀ 2019 ਨੂੰ ਰਿਲੀਜ਼ ਹੋ ਰਹੀ ਹੈ।


Tags: Anil KapoorEk Ladki Ko Dekha Toh Aisa LagaTrailerAnil KapoorRajkummar Rao

About The Author

manju bala

manju bala is content editor at Punjab Kesari