FacebookTwitterg+Mail

ਖੁਦ ਨੂੰ ਮਿਸਫਿੱਟ ਐਕਟਰ ਸਮਝਦਾ ਸੀ : ਅਨਿਲ ਕਪੂਰ

anil kapoor
21 July, 2019 08:52:25 AM

ਮੁੰਬਈ - ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਆਪਣੇ ਸ਼ੁਰੂਆਤੀ ਦੌਰ ’ਚ ਉਹ ਖੁਦ ਨੂੰ ਮਿਸਫਿੱਟ ਸਮਝਦੇ ਸਨ। ਅਨਿਲ ਨੂੰ ਫਿਲਮ ਇੰਡਸਟਰੀ ’ਚ ਆਏ ਹੋਏ 4 ਦਹਾਕੇ ਹੋ ਗਏ ਹਨ ਅਤੇ ਉਨ੍ਹਾਂ ਨੇ ਇੰਡਸਟਰੀ ’ਚ ਖਆਸ ਪਛਾਣ ਬਣਾਈ ਹੈ।
ਅਨਿਲ ਨੇ ਕਿਹਾ,‘ ਲੋਕ ਕਹਿੰਦੇ ਹਨ ਕਿ ਮੇਰੇ ਕੋਲ ਕਲਾ ਹੈ, ਕੁਝ ਲੋਕ ਮੈਨੂੰ ਝੋਲੇ ਵਾਲਾ ਐਕਟਰ ਕਹਿੰਦੇ ਸਨ। ਉਹ ਕਹਿੰਦੇ ਸਨ ਕਿ ਮੈਂ ਇਕ ਕਰੈਕਟਰ ਲਈ ਬਹੁਤ ਤਿਆਰੀ ਕਰਦਾ ਹਾਂ। ਉਸ ਸਮੇਂ ਸਖਤ ਮਿਹਨਤ ਨੂੰ ਸਹੀਂ ਮੰਨਿਆ ਜਾਂਦਾ ਸੀ। ਮੈਨੂੰ ਲਗਦਾ ਹੈ ਕਿ ਅਜਿਹੇ ਲੋਕਾਂ ਦੀ ਸਰਾਹਨਾ ਕਰਨੀ ਚਾਹੀਦੀ ਹੈ, ਜੋ ਸਥਕ ਮਿਹਨਤ ਕਰਦੇ ਹਨ।’ 

ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਨਿਲ ਜਲਦ ਹੀ ਆਪਣੇ ਬੇਟੇ ਹਰਸ਼ਵਰਧਨ ਕਪੂਰ ਨਾਲ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਅਸਲ ਪਿਓ-ਪੁਤਰ ਪਰਦੇ 'ਤੇ ਇਕ ਪਿਓ-ਪੁੱਤਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੋਵੇਂ ਅਭਿਨਵ ਬਿੰਦਰਾ ਦੀ ਬਾਓਪਿਕ ਫਿਲਮ 'ਚ ਇਕੱਠੇ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ।


Tags: Anil KapoorBetaMeri JungKarmaJanbaazAap Ke SaathGhar Ho To AisaAwaargiBollywood Celebrity

Edited By

Sunita

Sunita is News Editor at Jagbani.