FacebookTwitterg+Mail

ਪਟਿਆਲੇ ਦੀਆਂ ਸੜਕਾਂ 'ਤੇ ਅਦਾਕਾਰ ਨੇ ਲਾਏ ਗੇੜੇ, ਕੁੜੀਆਂ ਨੇ ਕਲਿੱਕ ਕੀਤੀ ਸੈਲਫੀ

anil kapoor
05 February, 2018 01:04:08 PM

ਪਟਿਆਲਾ(ਬਿਊਰੋ)— ਪਟਿਆਲਾ 'ਚ ਕਈ ਦਿਨਾਂ ਤੋਂ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਆਪਣੀ ਆਉਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ' ਦੀ ਸ਼ੂਟਿੰਗ ਕਰ ਰਹੇ ਹਨ। ਬੀਤੇ ਐਤਵਾਰ ਨੂੰ 12.30 ਵਜੇ ਉਹ ਬਾਰਾਦਰੀ ਪਹੁੰਚੇ। ਉਨ੍ਹਾਂ ਨੇ ਉੱਥੇ ਦੋ ਚੱਕਰ ਲਗਾਏ। ਇਸ ਦੌਰਾਨ ਲੜਕੀਆਂ ਨੇ ਉਨ੍ਹਾਂ ਨੂੰ ਪਛਾਣ ਲਿਆ ਤੇ ਚਿਹਰੇ ਤੋਂ ਰੁਮਾਲ ਹਟਾ ਦਿੱਤਾ। ਇਸ ਤੋਂ ਬਾਅਦ ਅਨਿਲ ਕਪੂਰ ਨਾਲ ਲੜਕੀਆਂ ਨੇ ਸੈਲਫੀ ਕਲਿੱਕ ਕੀਤੀ।

Punjabi Bollywood Tadka

ਉੱਥੇ ਦੂਜੇ ਪਾਸੇ ਨਸੀਰੂਦੀਨ ਸ਼ਾਹ ਵੀ ਸ਼ਾਹੀ ਸ਼ਹਿਰ ਪਟਿਆਲਾ ਪਹੁੰਚੇ ਹੋਏ ਹਨ। ਉਨ੍ਹਾਂ ਨੇ ਹਰਪਾਲ ਟਿਵਾਣਾ ਆਡੀਟੋਰੀਅਮ 'ਚ 'ਇਸ਼ਮਤ ਅੱਪਾ ਕੇ ਨਾਮ' ਲਈ ਪੁੱਜੇ। ਨਸੀਰੂਦੀਨ ਸ਼ਾਹ, ਉਨ੍ਹਾਂ ਦੀ ਪਤਨੀ ਰਤਨਾ ਪਾਠਕ ਤੇ ਹਿਬਾ ਸ਼ਾਹ ਦੀ ਅਦਾਕਾਰੀ ਦੇਖਣ ਲੋਕ ਆਡੀਟੋਰੀਅਮ ਪਹੁੰਚੇ ਸਨ।


Tags: Anil KapoorEk Ladki Ko DekhaRatna Pathak Naseeruddin Shahਅਨਿਲ ਕਪੂਰਏਕ ਲੜਕੀ ਕੋ ਦੇਖਾ

Edited By

Chanda Verma

Chanda Verma is News Editor at Jagbani.