FacebookTwitterg+Mail

ਅਨਿਲ ਕਪੂਰ ਬਣਾਉਣਾ ਚਾਹੁੰਦੇ ਇਸ ਫਿਲਮ ਦਾ ਰੀਮੇਕ

anil kapoor
20 April, 2018 09:47:30 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਲੱਖਨ ਅੱਜ ਵੀ ਫਿਲਮਾਂ 'ਚ ਆਪਣੀ ਐਨਰਜੀ ਤੇ ਬਿੰਦਾਸ ਸੁਭਾਅ ਕਰਕੇ ਜਾਣੇ ਜਾਂਦੇ ਹਨ। ਅਨਿਲ ਕਪੂਰ ਫਿਲਹਾਲ ਆਪਣੀ ਆਉਣ ਵਾਲੀ ਕਾਮੇਡੀ ਫਿਲਮ 'ਟੋਟਲ ਧਮਾਲ' ਦੀ ਸ਼ੂਟਿੰਗ 'ਚ ਰੱਝੇ ਹੋਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਇਕ ਹੋਰ ਫਿਲਮ ਦਾ ਆਇਡੀਆ ਆ ਗਿਆ। ਇਹ ਹੈ ਪੁਰਾਣੀ ਕਾਮੇਡੀ ਫਿਲਮ 'ਚਲਤੀ ਕਾ ਨਾਮ ਗਾਡੀ' ਦਾ ਸੀਕਵਲ।


ਅਨਿਲ ਕਪੂਰ 1958 ਦੀ ਮਸ਼ਹੂਰ ਫਿਲਮ, ਜਿਸ 'ਚ ਤਿੰਨ ਭਰਾ ਕਿਸ਼ੋਰ ਕੁਮਾਰ, ਅਨੁਪ ਕੁਮਾਰ ਤੇ ਅਸ਼ੋਕ ਕੁਮਾਰ ਦੀ ਤਿਕੜੀ ਨੇ ਲੋਕਾਂ ਦਾ ਮਨੋਰੰਜਨ ਕੀਤਾ ਸੀ, ਉਸੇ ਦਾ ਰਿਮੇਕ ਕਰਨਾ ਚਾਹੁੰਦੇ ਹਨ। ਇਸ ਫਿਲਮ 'ਚ ਐਕਟਰਸ ਮਧੂਬਾਲਾ ਸੀ।
Punjabi Bollywood Tadka
ਹੁਣ ਅਨਿਲ ਨੇ ਇਸ ਫਿਲਮ ਦੀ ਕਾਸਟ ਨੂੰ ਚੂਜ਼ ਕਰਦੇ ਹੋਏ ਰਣਬੀਰ ਸਿੰਘ ਤੇ ਵਰੁਣ ਧਵਨ ਨੂੰ ਚੁਣਿਆ ਹੈ। ਇਸ ਦੇ ਨਾਲ ਹੀ ਅਨਿਲ ਨੇ ਵੀਰਵਾਰ ਨੂੰ 'ਚਲਤੀ ਕਾ ਨਾਮ ਗਾਡੀ' ਦਾ ਛੋਟਾ ਜਿਹਾ ਸੀਨ ਵੀ ਟਵਿਟਰ 'ਤੇ ਸ਼ੇਅਰ ਕੀਤਾ।
Punjabi Bollywood Tadka
ਅਨਿਲ ਦੇ ਇਸ ਆਇਡੀਆ ਨੂੰ ਲੋਕਾਂ ਨੇ ਵੀ ਪਸੰਦ ਕੀਤਾ ਹੈ ਤੇ ਉਨ੍ਹਾਂ ਨੂੰ ਰਿਪਲਾਈ ਕੀਤਾ ਹੈ। 'ਚਲਤੀ ਕਾ ਨਾਮ ਗਾਡੀ' ਦੇ ਗੀਤ ਵੀ ਕਾਫੀ ਮਸ਼ਹੂਰ ਹੋਏ ਸੀ, ਜੋ ਅੱਜ ਵੀ ਲੋਕਾਂ ਵੱਲੋਂ ਗੁਣ ਗੁਣਾਏ ਜਾਂਦੇ ਹਨ। ਹੁਣ ਅਨਿਲ ਕਪੂਰ ਸਲਮਾਨ ਖਾਨ ਨਾਲ 'ਰੇਸ-3' ਦੀ ਸ਼ੂਟਿੰਗ 'ਚ ਰੁੱਝੇ ਹਨ। ਇਸ ਤੋਂ ਬਾਅਦ ਉਸ 'ਟੋਟਲ ਧਮਾਲ' ਤੇ ਫੇਰ ਐਸ਼ਵਰਿਆ ਰਾਏ ਬੱਚਨ ਨਾਲ 'ਫੰਨੇ ਖਾਂ' 'ਚ ਤੇ 'ਏਕ ਲੜਕੀ ਕੋ ਦੇਖਾ ਤੋ ਐਸਾ ਲਗਾ' 'ਚ ਸੋਨਮ ਕਪੂਰ ਨਾਲ ਨਜ਼ਰ ਆਉਣਗੇ।
Punjabi Bollywood Tadka


Tags: Anil KapoorTotal DhamaalIndra KumarChalti Ka Naam Gaadi Riteish DeshmukhArshad WarsiJaaved JaffreyAjay DevgnMadhuri Dixit

Edited By

Sunita

Sunita is News Editor at Jagbani.