ਮੁੰਬਈ (ਬਿਊਰੋ)— ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਿਤ ਸਟਾਰਰ ਫਿਲਮ 'ਟੋਟਲ ਧਮਾਲ' ਦਾ ਫਰਸਟ ਲੁੱਕ ਸਾਹਮਣੇ ਆ ਚੁੱਕਿਆ ਹੈ। ਜਾਣਕਾਰੀ ਮੁਤਾਬਕ ਇਹ ਤਸਵੀਰ ਫਿਲਮ ਦੇ ਟਾਈਟਲ ਟਰੈਕ ਦੀ ਹੈ। ਦੋਵੇਂ ਇਸ ਤਸਵੀਰ 'ਚ ਰੋਮਾਂਟਿਕ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਅਨਿਲ-ਮਾਧੁਰੀ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਹੀ ਹੈ। ਫਿਲਮ ਦੇ ਨਿਰਦੇਸ਼ਕ ਇੰਦਰ ਕੁਮਾਰ ਨੇ ਬੀਤੇ ਦਿਨੀਂ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਅਨਿਲ ਤੇ ਮਾਧੁਰੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਤੀ ਸੀ।
ਦੱਸਣਯੋਗ ਹੈ ਕਿ 'ਟੋਟਲ ਧਮਾਲ' ਨੂੰ ਅਜੇ ਦੇਵਗਨ, ਮਾਰੂਤੀ ਅਤੇ ਫਾਕਸ ਸਟਾਰ ਸਟੂਡਿਊਜ਼ ਮਿਲ ਕੇ ਪ੍ਰੋਡਿਊਸ ਕਰ ਰਹੇ ਹਨ। ਅਨਿਲ-ਮਾਧੁਰੀ ਤੋਂ ਇਲਾਵਾ ਇਸ ਫਿਲਮ 'ਚ ਅਜੇ ਦੇਵਗਨ, ਅਰਸ਼ਦ ਵਾਰਸੀ, ਜਾਵੇਦ ਜ਼ਾਫਰੀ, ਰਿਤੇਸ਼ ਦੇਸ਼ਮੁੱਖ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਅਨਿਲ ਅਤੇ ਮਾਧੁਰੀ ਫਿਲਮ ਦੇ ਅਗਲੇ 15 ਦਿਨਾਂ ਤੱਕ ਸ਼ੂਟ ਕਰਨਗੇ।