FacebookTwitterg+Mail

'10 ਕਾ ਦਮ' ਦੇ ਸੈੱਟ 'ਤੇ ਭਾਵੁਕ ਹੋਏ ਅਨਿਲ ਕਪੂਰ, ਮੰਗੀ ਮੁਆਫੀ

anil kapoor
08 June, 2018 07:15:34 PM

ਮੁੰਬਈ (ਬਿਊਰੋ)— ਅਨਿਲ ਕਪੂਰ ਸਮੇਤ 'ਰੇਸ 3' ਦੀ ਪੂਰੀ ਟੀਮ ਹਾਲ ਹੀ 'ਚ ਟੀ. ਵੀ. ਸ਼ੋਅ '10 ਕਾ ਦਮ' ਦੇ ਸੈੱਟ 'ਤੇ ਪਹੁੰਚੀ ਸੀ। ਇਸ ਦੌਰਾਨ ਸਲਮਾਨ ਖਾਨ ਵਲੋਂ ਪੁੱਛੇ ਇਕ ਸਵਾਲ ਨੇ ਸਭ ਨੂੰ ਭਾਵੁਕ ਕਰ ਦਿੱਤਾ। ਖਾਸ ਤੌਰ 'ਤੇ ਅਨਿਲ ਕਪੂਰ ਨੂੰ, ਉਹ ਭਾਵੁਕ ਤਾਂ ਹੋਏ ਪਰ ਉਨ੍ਹਾਂ ਸ਼ਰੇਆਮ ਮਾਫੀ ਮੰਗੀ। ਸੂਤਰਾਂ ਮੁਤਾਬਕ ਸਲਮਾਨ ਖਾਨ ਨੇ ਗੇਮ ਸ਼ੋਅ 'ਚ ਸਵਾਲ ਪੁੱਛਿਆ ਕਿ ਕਿੰਨੇ ਪ੍ਰਤੀਸ਼ਤ ਭਾਰਤੀ ਦਿਨ 'ਚ ਇਕ ਵਾਰ ਆਪਣੀ ਮਾਂ ਨੂੰ ਫੋਨ ਕਰਦੇ ਹਨ? ਇਸ ਸਵਾਲ ਨੇ ਅਨਿਲ ਕਪੂਰ ਨੂੰ ਭਾਵੁਕ ਕਰ ਦਿੱਤਾ।

Punjabi Bollywood Tadka
ਉਨ੍ਹਾਂ ਕਬੂਲਦੇ ਹੋਏ ਕਿਹਾ ਕਿ ਮੈਂ ਚਾਹੁੰਦੇ ਹੋਏ ਵੀ ਮਾਂ ਨਾਲ ਜ਼ਿਆਦਾ ਸਮਾਂ ਨਹੀਂ ਬਤੀਤ ਕਰ ਪਾਉਂਦਾ ਹਾਂ। ਇੰਨਾ ਕਹਿਣ ਤੋਂ ਬਾਅਦ ਅਨਿਲ ਕਪੂਰ ਨੇ ਨੈਸ਼ਨਲ ਟੀ. ਵੀ. 'ਤੇ ਆਪਣੀ ਮਾਂ ਕੋਲੋਂ ਮਾਫੀ ਮੰਗੀ। ਇਹ ਮਾਫੀ ਉਨ੍ਹਾਂ ਇਸ ਲਈ ਮੰਗੀ ਸੀ ਕਿਉਂਕਿ ਉਹ ਆਪਣੀ ਮਾਂ ਨੂੰ ਦਿਨ 'ਚ ਇਕ ਵਾਰ ਵੀ ਫੋਨ ਨਹੀਂ ਕਰ ਪਾਉਂਦੇ ਹਨ। ਇਸ ਤੋਂ ਬਾਅਦ ਅਨਿਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ''ਮੇਰੀ ਪਤਨੀ ਹਮੇਸ਼ਾ ਕਹਿੰਦੀ ਹੈ ਕਿ ਮਾਂ ਨੂੰ ਹਰ ਦਿਨ ਫੋਨ ਕਰੋ ਅਤੇ ਆਪਣੇ ਦੋਸਤਾਂ ਦੇ ਸੰਪਰਕ 'ਚ ਰਿਹਾ ਕਰੋ। ਮੈਂ ਟੀ. ਵੀ. 'ਤੇ ਮਾਂ ਕੋਲੋਂ ਇਸ ਲਈ ਮਾਫੀ ਮੰਗੀ ਕਿਉਂਕਿ ਅਸੀਂ ਉਸਨੂੰ ਜਿੰਨਾ ਪਿਆਰ ਕਰਦੇ ਹਾਂ ਉਹ ਜ਼ਾਹਿਰ ਨਹੀਂ ਕਰ ਸਕਦੇ ਹਾਂ।

ਦੱਸਣਯੋਗ ਹੈ ਕਿ ਅਨਿਲ ਕਪੂਰ 'ਰੇਸ 3' 'ਚ ਨਜ਼ਰ ਆਉਣ ਵਾਲੇ ਹਨ। ਮਲਟੀ ਸਟਾਰਰ ਫਿਲਮ 'ਚ ਸਲਮਾਨ ਖਾਨ, ਬੌਬੀ ਦਿਓਲ, ਜੈਕਲੀਨ ਫਰਨਾਂਡੀਜ਼, ਡੇਜ਼ੀ ਸ਼ਾਹ ਅਤੇ ਸਾਕਿਬ ਸਲੀਮ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਦਾ ਨਿਰਦੇਸ਼ਨ ਰੈਮੋ ਡਿਸੂਜ਼ਾ ਨੇ ਕੀਤਾ ਹੈ। ਇਹ ਫਿਲਮ 15 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Anil Kapoor 10 Ka Dum Race 3 Salman Khan Promotion Bollywood Actor

Edited By

Kapil Kumar

Kapil Kumar is News Editor at Jagbani.