ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮਿਸ਼ਨ ਇੰਪਾਸੀਬਲ- ਫਾਲਆਊਟ' ਦੀ ਸਫਲਤਾ ਲਈ ਹਾਲੀਵੁੱਡ ਅਭਿਨੇਤਾ ਟੌਮ ਕਰੂਜ਼ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਹਾਲੀਵੁੱਡ ਸਟਾਰ ਕਰੂਜ਼ ਲਈ ਕੋਈ ਵੀ ਮਿਸ਼ਨ ਅਸੰਭਵ ਨਹੀਂ ਹੈ। ਦਰਸਅਲ, ਹਾਲ ਹੀ 'ਚ ਅਨਿਲ ਨੇ ਟਵਿਟਰ ਰਾਹੀਂ ਕਰੂਜ਼ ਨੂੰ ਫਿਲਮ ਦੀ ਸਫਲਤਾ ਲਈ ਵਧਾਈ ਦਿੱਤੀ ਹੈ। ਸਾਲ 2011 'ਚ ਆਈ ਫਿਲਮ 'ਮਿਸ਼ਨ ਇੰਪਾਸੀਬਲ- ਘੋਸਟ ਪ੍ਰੋਟੋਕੋਲ' 'ਚ ਕਰੂਜ਼ ਨਾਲ ਨਜ਼ਰ ਆਏ ਅਨਿਲ ਨੇ ਟਵੀਟ ਕਰਦੇ ਹੋਏ ਕਿਹਾ, ''ਹਰ ਫਿਲਮ 'ਚ ਆਪਣੇ ਸਟੰਟ ਤੇ ਤਾਕਤ ਨਾਲ ਸਾਨੂੰ ਪ੍ਰੇਰਿਤ ਕਰਨਾ ਅਤੇ ਬਿਤਹਰੀਨ ਐਕਸ਼ਨ ਦਿਖਾਉਣ ਵਾਲੇ ਵਿਅਕਤੀ ਲਈ ਕੋਈ ਵੀ ਮਿਸ਼ਨ ਅਸੰਭਵ ਨਹੀਂ, 'ਮਿਸ਼ਨ-ਇੰਪਾਸੀਬਲ ਫਾਲਆਊਟ' ਲਈ ਵਧਾਈ ਕਰੂਜ਼''।
ਦੱਸਣਯੋਗ ਹੈ ਕਿ ਅਨਿਲ ਕਪੂਰ ਇਨ੍ਹੀਂ ਦਿਨੀਂ ਫਿਲਮ 'ਫੰਨੇ ਖਾਂ' ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸ ਫਿਲਮ 'ਚ ਉਸ ਦੇ ਨਾਲ ਕਾਫੀ ਸਮੇਂ ਬਾਅਦ ਐਸ਼ਵਰਿਆ ਰਾਏ ਸਕ੍ਰੀਨ ਸ਼ੇਅਰ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਫਿਲਮ 3 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।