FacebookTwitterg+Mail

ਇਕ ਵਾਰ ਫਿਰ ਪਰਦੇ 'ਤੇ ਨਜ਼ਰ ਆਵੇਗੀ ਅਨਿਲ-ਮਾਧੁਰੀ ਦੀ ਹਿੱਟ ਜੋੜੀ

anil kapoor
06 August, 2018 03:18:45 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਦਾ ਕਹਿਣਾ ਹੈ ਕਿ ਉਹ ਹਿੰਦੀ ਸਿਨੇਮਾ ਦੀਆਂ ਅਹਿਮ ਅਭਿਨੇਤਰੀਆਂ ਮਾਧੁਰੀ ਦੀਕਸ਼ਿਤ ਅਤੇ ਜੂਹੀ ਚਾਵਲਾ ਨਾਲ ਇਕ ਵਾਰ ਫਿਰ ਤੋਂ ਕੰਮ ਕਰਨ ਨੂੰ ਲੈ ਕੇ ਕਾਫੀ ਉਤਸਾਹਿਤ ਹਨ। ਦਰਸਅਲ, ਅਨਿਲ ਕਪੂਰ ਮਾਧੁਰੀ ਨਾਲ ਫਿਲਮ 'ਟੋਟਲ ਧਮਾਲ' 'ਚ ਅਤੇ ਜੂਹੀ ਚਾਵਲਾ ਨਾਲ ਆਪਣੇ ਹੋਮ ਪ੍ਰੋਡਕਸ਼ਨ ਦੀ ਫਿਲਮ 'ਇਕ ਲੜਕੀ ਕੋ ਦੇਖਾ ਤੋਂ ਐਸਾ ਲਗਾ' 'ਚ ਇਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ। 'ਟੋਟਲ ਧਮਾਲ' ਇਸ ਸਾਲ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਜਦਕਿ 'ਇਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦੀ ਰਿਲੀਜ਼ਿੰਗ ਡੇਟ ਅਗਲੇ ਸਾਲ 1 ਫਰਵਰੀ ਹੈ।

ਅਨਿਲ ਨੇ ਕਿਹਾ ਕਿ ਉਨ੍ਹਾਂ ਨਾਲ ਫਿਰ ਤੋਂ ਕੰਮ ਕਰਨ ਦਾ ਦਬਾਅ ਰਿਹਾ ਹੈ। ਉਹ ਸਾਡੇ ਫਿਲਮ ਉਦਯੋਗ ਦੀ ਸਭ ਤੋਂ ਬਿਹਤਰੀਨ ਅਭਿਨੇਤਰੀਆਂ 'ਚੋਂ ਇਕ ਹੈ। ਉਨ੍ਹਾਂ ਕਿਹਾ ਕਿ 'ਟੋਟਲ ਧਮਾਲ' 'ਚ ਮਾਧੁਰੀ ਅਤੇ 'ਇਕ ਲੜਕੀ...' 'ਚ ਜੂਹੀ ਬੇਹੱਦ ਸੁੰਦਰ ਅਤੇ ਸ਼ਾਨਦਾਰ ਅਭਿਨੈ ਕਰਦੀ ਨਜ਼ਰ ਆਵੇਗੀ। ਉਹ ਸਖਤ ਮਿਹਨਤ ਕਰਦੀ ਹੈ ਅਤੇ ਅੱਜ ਦੀਆਂ ਅਭਿਨੇਤਰੀਆਂ ਨੂੰ ਉਨ੍ਹਾਂ ਕੋਲੋਂ ਇਹ ਗੱਲ ਸਿੱਖਣੀ ਚਾਹੀਦੀ ਹੈ। ਫਿਲਹਾਲ ਅਨਿਲ ਕਪੂਰ ਦੀ ਫਿਲਮ 'ਫੰਨੇ ਖਾਂ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਐਸ਼ਵਰਿਆ ਰਾਏ ਅਤੇ ਰਾਜਕੁਮਾਰ ਰਾਓ ਅਹਿਮ ਭੂਮਿਕਾ 'ਚ ਨਜ਼ਰ ਆ ਰਹੇ ਹਨ।


Tags: Anil Kapoor Madhuri Dixit Total Dhamaal Ek Ladki Ko Dekha Toh Aisa Laga Release Date Bollywood Actor

Edited By

Kapil Kumar

Kapil Kumar is News Editor at Jagbani.