FacebookTwitterg+Mail

'ਦੀਪਵੀਰ' ਨਾਲ ਨਾਰਾਜ਼ ਨਹੀਂ ਅਨਿਲ ਕਪੂਰ, ਦਿੱਤੀ ਵਿਆਹ ਦੀ ਵਧਾਈ

anil kapoor
17 November, 2018 02:11:14 PM

ਮੁੰਬਈ (ਬਿਊਰੋ)— ਬੀਤੇ ਦਿਨੀਂ ਖਬਰ ਆਈ ਸੀ ਕਿ ਅਨਿਲ ਕਪੂਰ, ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨਾਲ ਨਾਰਾਜ਼ ਹਨ। ਇਸ ਦੀ ਵਜ੍ਹਾ ਦੀਪਵੀਰ ਵਲੋਂ ਉਨ੍ਹਾਂ ਨੂੰ ਵਿਆਹ 'ਚ ਸੱਦਾ ਨਾ ਮਿਲਣਾ ਸੀ। ਹਾਲ ਹੀ 'ਚ ਅਨਿਲ ਕਪੂਰ ਨੇ ਨਵੇਂ ਜੋੜੇ ਨੂੰ ਵਿਆਹ ਦੀਆਂ ਵਧਾਈਆਂ ਦਿੱਤੀਆਂ ਹਨ। ਜਿਸ ਤੋਂ ਬਾਅਦ ਨਾਰਾਜ਼ਗੀ ਦੀ ਖਬਰ ਫਰਜ਼ੀ ਲੱਗ ਰਹੀ ਹੈ। ਅਨਿਲ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ, ''ਇਸ ਤਸਵੀਰ 'ਚ ਗੁੱਡ ਲੁਕਿੰਗ ਕਪਲ ਨਜ਼ਰ ਆ ਰਿਹਾ ਹੈ, ਤੁਹਾਡੇ ਚਿਹਰੇ 'ਚੋਂ ਕਦੇ ਇਹ ਖੁਸ਼ੀ ਨਾ ਘਟੇ, ਤੁਹਾਨੂੰ ਜ਼ਿੰਦਗੀ ਭਰ ਦੀਆਂ ਖੁਸ਼ੀਆਂ, ਪਿਆਰ ਅਤੇ ਸਾਥ ਮਿਲੇ, ਅੱਗੇ ਵੀ ਤੁਹਾਨੂੰ ਬਹੁਤ ਸਾਰਾ ਪਿਆਰ ਮਿਲਣ ਵਾਲਾ ਹੈ''।

ਦੱਸਣਯੋਗ ਹੈ ਕਿ ਰਣਵੀਰ ਸਿੰਘ ਦੇ ਅਨਿਲ ਕਪੂਰ ਦੇ ਪਰਿਵਾਰ ਨਾਲ ਦੂਰ ਦਾ ਰਿਸ਼ਤਾ ਹੈ। ਦੋਹਾਂ ਵਿਚਕਾਰ ਸ਼ਾਨਦਾਰ ਤਾਲਮੇਲ ਹੈ। ਸੋਨਮ ਦੇ ਵਿਆਹ 'ਚ ਰਣਵੀਰ ਨੇ ਖੂਬ ਮਸਤੀ ਕੀਤੀ ਸੀ। ਅਜਿਹੇ 'ਚ ਜਦੋਂ ਦੀਪਵੀਰ ਨੇ ਅਨਿਲ ਦੇ ਪਰਿਵਾਰ ਨੂੰ ਸੱਦਾ ਨਹੀਂ ਭੇਜਿਆ ਤਾਂ ਸੋਸ਼ਲ ਮੀਡੀਆ 'ਤੇ ਨਾਰਾਜ਼ਗੀ ਦੀਆਂ ਖਬਰਾਂ ਆਉਣ ਲੱਗ ਪਈਆਂ ਸਨ ਪਰ ਹੁਣ ਇਹ ਸਾਫ ਹੋ ਚੁਕਿਆ ਹੈ ਕਿ ਉਨ੍ਹਾਂ ਵਿਚਕਾਰ ਕੋਈ ਨਾਰਾਜ਼ਗੀ ਨਹੀਂ ਹੈ।


Tags: Anil Kapoor Deepika Padukone Ranveer Singh Marrige Twitter Bollywood Actor

About The Author

Kapil Kumar

Kapil Kumar is content editor at Punjab Kesari