ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਨਿਲ ਕਪੂਰ ਅੱਜ ਆਪਣਾ 63ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਮੁੰਬਈ ਦੇ ਚੈਂਬੂਰ ਇਲਾਕੇ 'ਚ 24 ਦਸੰਬਰ 1956 ਨੂੰ ਹੋਇਆ ਸੀ। ਬਾਲੀਵੁੱਡ 'ਚ ਉਨ੍ਹਾਂ ਨਾਲ ਜੁੜੇ ਕਈ ਕਿੱਸੇ-ਕਹਾਣੀਆਂ ਮਸ਼ਹੂਰ ਹਨ। ਅੱਜ ਅਨਿਲ ਕਪੂਰ ਦਾ ਅੱਧਾ ਪਰਿਵਾਰ ਹਿੰਦੀ ਸਿਨੇਮਾ 'ਚ ਐਕਟਿਵ ਹਨ।
ਕਦੇ ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਸਕ੍ਰੀਨ 'ਤੇ ਲੋਕਪ੍ਰਿਯ ਸੀ। ਹੌਲੀ-ਹੌਲੀ ਇਹ ਪਰਦੇ ਪਿੱਛੇ ਵੀ ਸਰਾਹੀ ਜਾਣ ਲੱਗੀ ਪਰ ਅਚਾਨਕ ਹੀ ਦੋਹਾਂ ਵਿਚਕਾਰ ਦੂਰੀਆਂ ਆ ਗਈਆਂ। 80 ਤੇ 90 ਦੇ ਦਹਾਕੇ 'ਚ ਮਾਧੁਰੀ ਦੀਕਸ਼ਿਤ ਤੇ ਅਨਿਲ ਕਪੂਰ ਦੀ ਜੋੜੀ ਬੇਹੱਦ ਹਿੱਟ ਰਹੀ ਸੀ।
ਦੋਵੇਂ 'ਪੁਕਾਰ', 'ਪਰਿੰਦਾ', 'ਰਾਮ ਲਖਨ', 'ਬੇਟਾ', 'ਜਮਾਈ ਰਾਜਾ', 'ਤੇਜ਼ਾਬ' ਸਮੇਤ ਕਈ ਫਿਲਮਾਂ 'ਚ ਨਜ਼ਰ ਆਏ। ਹੌਲੀ-ਹੌਲੀ ਮਾਧੁਰੀ ਤੇ ਅਨਿਲ ਦੀ ਨਜ਼ਦੀਕੀਆਂ ਵੱਧਣ ਲੱਗੀਆਂ। ਮਾਧੁਰੀ ਉਨ੍ਹਾਂ ਨਾਲ ਸੈੱਟ 'ਤੇ ਵੱਧ ਸਮਾਂ ਬਿਤਾਉਣ ਲੱਗੀ। ਉਸ ਸਮੇਂ ਅਨਿਲ ਕਪੂਰ ਵਿਆਹੁਤਾ ਸਨ। ਉਨ੍ਹਾਂ ਨੇ 1984 'ਚ ਸਫਲ ਮਾਡਲ ਤੇ ਡਿਜ਼ਾਈਨਰ ਸੁਨੀਤਾ ਨਾਲ ਵਿਆਹ ਕੀਤਾ ਸੀ, ਜੋ ਕਿ ਲਵ ਮੈਰਿਜ ਸੀ। ਜਦੋਂ ਮਾਧੁਰੀ ਤੇ ਅਨਿਲ ਕਪੂਰ ਕਰੀਬ ਆਉਣ ਲਗੇ ਤਾਂ ਇਕ ਦਿਨ ਕੁਝ ਅਜਿਹਾ ਹੋਇਆ ਕਿ ਮਾਧੁਰੀ ਨੇ ਆਪਣੇ ਕਦਮ ਪਿੱਛੇ ਖਿੱਚ ਲਏ।
ਇਕ ਫਿਲਮ ਦੇ ਸੈੱਟ 'ਤੇ ਅਨਿਲ ਦੀ ਪਤਨੀ ਆਪਣੇ ਬੱਚਿਆਂ ਨਾਲ ਆਈ। ਜਦੋਂ ਮਾਧੁਰੀ ਨੇ ਉਨ੍ਹਾਂ ਸਾਰਿਆਂ ਨੂੰ ਇੱਕਠੇ ਬੇਹੱਦ ਖੁਸ਼ ਦੇਖਿਆ ਤਾਂ ਉਨ੍ਹਾਂ ਨੂੰ ਖੁਦ 'ਤੇ ਕਾਫੀ ਗੁੱਸਾ ਆਇਆ। ਇਸ ਇੰਟਰਵਿਊ ਦੌਰਾਨ ਖੁਦ ਮਾਧੁਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ, ''ਮੈਂ ਨਹੀਂ ਚਾਹੁੰਦੀ ਸੀ ਕਿ ਮੇਰੀ ਵਜ੍ਹਾ ਨਾਲ ਅਨਿਲ ਦੀ ਪਰਿਵਾਰਕ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਖੜ੍ਹੀ ਹੋਵੇ।''
ਇਕ ਵਾਰ ਫਿਰ ਇਨ੍ਹਾਂ ਨੂੰ ਇੱਕਠੇ ਪਰਦੇ 'ਤੇ ਦੇਖਣ ਵਾਲਿਆਂ ਦੀਆਂ ਯਾਦਾਂ ਤਾਜ਼ਾ ਹੋਈਆਂ, ਜਿਨ੍ਹਾਂ ਨੇ ਅਨਿਲ ਕਪੂਰ ਤੇ ਮਾਧੁਰੀ ਦੀਕਸ਼ਿਤ ਨੂੰ ਇੱਕਠੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਉਹ ਹਨ ਨਿਰਦੇਸ਼ਤ ਇੰਦਰ ਕੁਮਾਰ ਨੇ। ਉਹ ਫਿਲਮ 'ਟੋਟਲ ਧਮਾਲ' ਬਣਾਉਣ ਜਾ ਰਹੇ ਹਨ। ਇਸ ਦਾ ਐਲਾਨ ਖੁਦ ਇੰਦਰ ਕੁਮਾਰ ਨੇ ਕੀਤਾ ਹੈ। ਇਹ 'ਧਮਾਲ' ਸੀਰੀਜ਼ ਦੀ ਤੀਜੀ ਫਿਲਮ ਸੀ।
ਮੂੰਛਾਂ ਵਾਲਾ ਹੀਰੋ ਆਖੇ ਜਾਣ ਵਾਲੇ 'ਅਨਿਲ ਕਪੂਰ' ਨੇ ਪਹਿਲੀ ਵਾਰ, 1991 'ਚ ਰਿਲੀਜ਼ ਹੋਈ ਫਿਲਮ 'ਲੰਮ੍ਹੇ' ਲਈ ਆਪਣੀ ਮੂੰਛਾਂ ਮੁੰਡਵਾ ਦਿੱਤੀਆਂ ਸਨ। ਅਨਿਲ ਕਪੂਰ ਨੇ 'ਸਲਮਡਾਗ ਮੀਲੀਅਨੇਅਰ' ਨਾਲ ਹਾਲੀਵੁੱਡ 'ਚ ਕਦਮ ਰੱਖਿਆ, ਇਸ ਫਿਲਮ ਨੂੰ ਆਸਕਰ ਐਵਾਰਡ ਨਾਲ ਵੀ ਨਵਾਜ਼ਿਆ ਗਿਆ ਸੀ।