FacebookTwitterg+Mail

ਸਚਿਨ ਦੀ ਬਾਇਓਪਿਕ 'ਚ ਕੰਮ ਕਰਨਾ ਚਾਹੁੰਦੇ ਹਨ ਅਨਿਲ ਕਪੂਰ

anil kapoor and sachin tendulkar
23 February, 2019 03:45:18 PM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਕ੍ਰਿਕਟ ਦੇ ਦਿੱਗਜ਼ ਖਿਡਾਰੀ ਸਚਿਨ ਤੇਂਦੁਲਕਰ ਦੀ ਬਾਇਓਪਿਕ 'ਚ ਅਭਿਨੈ ਕਰਨਾ ਚਾਹੁੰਦੇ ਹਨ। ਇਹ ਪੁੱਛੇ ਜਾਣ 'ਤੇ ਕਿ ਉਹ ਕਿਹੜੇ ਖਿਡਾਰੀ ਦੀ ਬਾਇਓਪਿਕ 'ਤੇ ਕੰਮ ਕਰਨਾ ਚਾਹੁੰਦੇ ਹਨ? ਇਸ 'ਤੇ ਅਨਿਲ ਕਪੂਰ ਨੇ ਕਿਹਾ, ''ਸਚਿਨ ਤੇਂਦੁਲਕਰ...ਕਿਉਂਕਿ ਮੈਂ ਉਸ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ।'' 

ਦੱਸ ਦੇਈਏ ਕਿ ਅਭਿਨੇਤਾ ਨੇ 'ਟੋਟਲ ਧਮਾਲ' 'ਚ ਮਾਧੁਰੀ ਦੀਕਸ਼ਿਤ ਨਾਲ ਕੰਮ ਕਰਨ ਦਾ ਆਨੰਦ ਲਿਆ। ਇਹ ਸਫਲ ਫ੍ਰੈਂਚਾਇਜ਼ੀ 'ਧਮਾਲ' ਦਾ ਤੀਜਾ ਸੀਕਵਲ ਹੈ। ਮੂਲ ਫਿਲਮ 'ਚ ਅਰਸ਼ਦ ਵਾਰਸੀ, ਜਾਵੇਦ ਜਾਫਰੀ ਤੇ ਰਿਤੇਸ਼ ਦੇਸ਼ਮੁੱਖ ਨੇ ਸੰਜੇ ਦੱਤ ਵਰਗੇ ਸਿਤਾਰੇ ਪ੍ਰਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸਨ। ਇਸ 'ਚ ਅਜੇ ਦੇਵਗਨ ਤੇ ਬੋਮਨ ਈਰਾਨੀ ਵੀ ਮੁੱਖ ਭੂਮਿਕਾ 'ਚ ਹੈ। ਫੋਕਸ ਸਟੂਡੀਓਜ਼, ਅਜੇ ਦੇਵਗਨ ਐਫ ਫਿਲਮਸ, ਅਸ਼ੋਕ ਠਕੇਰਿਆ, ਕੁਮਾਰ, ਸ਼੍ਰੀ ਅਧਿਕਾਰੀ ਬਰਦਰਸ, ਆਨੰਦ ਪੰਡਿਤ, ਸੰਗੀਤਾ ਅਹੀਰ ਤੇ ਕੁਮਾਰ ਮੰਗਤ ਪਾਠਕ ਦੁਆਰਾ ਸਹਿ-ਨਿਰਮਿਤ ਫਿਲਮ ਸ਼ੁੱਕਰਵਾਰ ਨੂੰ ਰਿਲੀਜ਼ ਹੋਈ। 

ਦੱਸਣਯੋਗ ਹੈ ਕਿ ਇਸ ਦੌਰਾਨ ਅਨਿਲ ਕਪੂਰ ਨੇ ਮਾਧੁਰੀ ਨਾਲ ਕੰਮ ਕਰਨ ਬਾਰੇ ਪੁੱਛੇ ਜਾਣ 'ਤੇ ਕਿਹਾ, ''ਮੈਨੂੰ ਅਜਿਹਾ ਲੱਗਾ ਕਿ ਇਕ ਵੀ ਦਿਨ ਨਹੀਂ ਬਿਤਿਆ ਹੈ। ਇੱਕਠੇ ਕੰਮ ਕਰਨਾ ਕਾਫੀ ਧਮਾਕੇਦਾਰ ਰਿਹਾ। ਮਾਧੁਰੀ ਸਾਡੀ ਫਿਲਮ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇਕ ਹੈ।'' ਅਨਿਲ ਕੁਮਾਰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ 2019 ਨੂੰ ਲੈ ਕੇ ਵੀ ਕਾਫੀ ਉਤਸਾਹਿਤ ਹਨ, ਜੋ 23 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਮੈਂ ਆਈ. ਪੀ. ਐੱਲ. ਲਈ ਬਹੁਤ ਉਤਸਾਹਿਤ ਹਾਂ। ਮੇਰੀ ਪਸੰਦੀਦਾ ਟੀਮ ਮੁੰਬਈ ਇੰਡੀਅਨਜ਼ ਹੈ ਪਰ ਮੈਂ ਕ੍ਰਿਕਟ ਨੂੰ ਖੇਡ ਦੀ ਭਾਵਨਾ ਨਾਲ ਦੇਖਣਾ ਪਸੰਦ ਕਰਦਾ ਹਾਂ।''


Tags: Anil Kapoor Sachin Tendulkar Biopic Movie Bollywood Celebrity News in Punjabi Indian Premier League 2019 Mumbai Indians ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.