ਮੁੰਬਈ(ਬਿਊਰੋ)— ਬਾਲੀਵੁੱਡ ਦੇ ਝਕਾਸ ਐਕਟਰ ਅਨਿਲ ਕਪੂਰ ਕੁਝ ਦਿਨ ਪਹਿਲਾਂ ਹੀ 62 ਸਾਲ ਦੇ ਹੋਏ ਹਨ। ਇਸ ਖਾਸ ਮੌਕੇ ਉਨ੍ਹਾਂ ਨੇ ਬਾਲੀਵੁੱਡ ਸਟਾਰਸ ਲਈ ਗ੍ਰੈਂਡ ਪਾਰਟੀ ਰੱਖੀ ਸੀ, ਜਿਸ 'ਚ ਅਰਜੁਨ ਕਪੂਰ, ਮਲਾਇਕਾ ਅਰੋੜਾ, ਕਰਨ ਜੌਹਰ, ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਵਰਗੇ ਸਟਾਰਸ ਨਜ਼ਰ ਆਏ।

ਬਰਥਡੇ ਪਾਰਟੀ 'ਚ ਅਨਿਲ ਕਪੂਰ ਦੀਆਂ ਧੀਆਂ ਰਿਆ ਕਪੂਰ ਤੇ ਸਨੋਮ ਕਪੂਰ ਵੀ ਨਜ਼ਰ ਆਈਆਂ ਸਨ।

ਸੋਨਮ ਇੱਥੇ ਆਪਣੇ ਪਤੀ ਆਨੰਦ ਆਹੂਜਾ ਨਾਲ ਨਜ਼ਰ ਆਈ।

ਆਪਣੇ ਭਰਾ ਦੇ ਜਨਮਦਿਨ ਦੇ ਜਸ਼ਨ 'ਚ ਬੋਨੀ ਕਪੂਰ ਆਪਣੀਆਂ ਧੀਆਂ ਨਾਲ ਮੌਜੂਦ ਰਹੇ।

ਇਸ ਮੌਕੇ ਬੋਨੀ ਦਾ ਬੇਟਾ ਅਰਜੁਨ ਕਪੂਰ ਵੀ ਪਾਰਟੀ 'ਚ ਚਾਚੂ ਅਨਿਲ ਨੂੰ ਵਿਸ਼ ਕਰਨ ਪਹੁੰਚਿਆ।

ਦੱਸ ਦੇਈਏ ਕਿ ਸੋਨਮ ਨੇ ਅਨਿਲ ਨੂੰ ਆਪਣੀ ਆਉਣ ਵਾਲੀ ਫਿਲਮ 'ਏਕ ਲੜਕੀ ਕੋ ਦੇਖਾ ਤੋਂ ਐਸਾ ਲਗਾ' ਦਾ ਪੋਸਟਰ ਸ਼ੇਅਰ ਕਰ ਵਧਾਈ ਦਿੱਤੀ।

ਇਸ ਫਿਲਮ 'ਚ ਦੋਵੇਂ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰ ਰਹੇ ਹਨ।

ਉਂਝ ਪਾਰਟੀ ਬੇਸ਼ੱਕ ਅਨਿਲ ਲਈ ਸੀ ਪਰ ਪਾਰਟੀ 'ਚ ਸਭ ਦੀਆਂ ਨਜ਼ਰਾਂ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ 'ਤੇ ਹੀ ਟਿਕੀਆਂ ਰਹੀਆਂ ਸਨ।

ਇਸ ਦੌਰਾਨ ਸਿਤਾਰਿਆਂ ਨੇ ਖੂਬ ਮਸਤੀ ਵੀ ਕੀਤੀ।

