ਮੁੰਬਈ(ਬਿਊਰੋ)- ਬਾਲੀਵੁੱਡ ਦੇ ਦਿੱਗਜ ਅਭਿਨੇਤਰਾ ਰਿਸ਼ੀ ਕਪੂਰ ਨੇ ਪਿਛਲੇ ਮਹੀਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਦਾ 67 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਨਾਲ ਬਾਲੀਵੁੱਡ ਫਿਲਮ ਇੰਡਸਟਰੀ ਨੂੰ ਕਾਫ਼ੀ ਵੱਡਾ ਝੱਟਕਾ ਲੱਗਾ ਹੈ। ਇਹੀ ਕਾਰਨ ਹੈ, ਜੋ ਰਿਸ਼ੀ ਕਪੂਰ ਦੇ ਸਾਥੀ ਕਲਾਕਾਰ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਭੁਲਾ ਨਹੀਂ ਪਾ ਰਹੇ ਹਨ। ਇਕ ਵਾਰ ਫਿਰ ਤੋਂ ਦਿੱਗਜ ਐਕਟਰ ਅਨਿਲ ਕਪੂਰ ਨੇ ਆਪਣੇ ਪਿਆਰੇ ਦੋਸਤ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ।
ਲਾਕਡਾਊਨ ਦੇ ਵਿਚਕਾਰ ਅਨਿਲ ਕਪੂਰ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਹਨ। ਉਹ ਤਸਵੀਰਾਂ ਅਤੇ ਵੀਡੀਓਜ਼ ਵੀ ਸਾਂਝਾ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਇਸ ਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਬੇਹੱਦ ਖਾਸ ਤਸਵੀਰਾਂ ਸਾਂਝੀ ਕੀਤੀ ਹੈ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਅਨਿਲ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਮਰਹੂਮ ਅਭਿਨੇਤਾ ਰਿਸ਼ੀ ਕਪੂਰ ਦੀ ਆਪਣੇ ਨਾਲ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਅਨਿਲ ਕਪੂਰ ਨੇ ਬੇਹੱਦ ਖਾਸ ਪਲ ਨੂੰ ਵੀ ਯਾਦ ਕੀਤਾ ਹੈ।

ਅਨਿਲ ਕਪੂਰ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਵਿਚ ਉਨ੍ਹਾਂ ਦੇ ਅਤੇ ਰਿਸ਼ੀ ਕਪੂਰ ਤੋਂ ਇਲਾਵਾ ਐਕਟਰੈਸ ਨੀਤੂ ਕਪੂਰ, ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ, ਰਣਬੀਰ ਕਪੂਰ ਅਤੇ ਸੋਨਮ ਕਪੂਰ ਵੀ ਦਿਖਾਈ ਦੇ ਰਹੀ ਹੈ। ਇਹ ਸਾਰੀਆਂ ਤਸਵੀਰਾਂ ਐਕਟਰ ਰਣਬੀਰ ਕਪੂਰ ਅਤੇ ਅਦਾਕਾਰਾ ਸੋਨਮ ਕਪੂਰ ਦੀ ਲਾਂਚਿੰਗ ਪਾਰਟੀ ਦੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਨਿਲ ਕਪੂਰ ਨੇ ਦੋਸਤ ਰਿਸ਼ੀ ਕਪੂਰ ਨੂੰ ਯਾਦ ਕੀਤਾ ਹੈ। ਉਨ੍ਹਾਂ ਨੇ ਰਿਸ਼ੀ ਕਪੂਰ ਲਈ ਬੇਹੱਦ ਖਾਸ ਕੈਪਸ਼ਨ ਲਿਖਿਆ।

ਅਨਿਲ ਕਪੂਰ ਨੇ ਕੈਪਸ਼ਨ ਵਿਚ ਲਿਖਿਆ, ‘‘ਜੇਮਸ ਨੂੰ ਯਾਦ ਕਰ ਰਿਹਾ ਹਾਂ.. ਨੀਤੂ ਅਤੇ ਰਿਸ਼ੀ ਨਾਲ ਸੋਨਮ ਅਤੇ ਰਣਬੀਰ ਦੇ ਕਰੀਅਰ ਦੀ ਲਾਂਚ ਪਾਰਟੀ ਨੂੰ ਸਾਂਝਾ ਕਰਨਾ, ਮੇਰੇ ਜ਼ਿੰਦਗੀ ਦੀਆਂ ਸਭ ਤੋਂ ਸੁਖਦ ਯਾਦਾਂ ’ਚੋਂ ਇੱਕ ਹੈ।’’