FacebookTwitterg+Mail

ਦੇਰ ਰਾਤ ਕਲੀਨਿਕ ਪਹੁੰਚੇ ਅਨਿਲ ਕਪੂਰ, ਦੇਖੋ ਤਸਵੀਰਾਂ

anil kapoor snapped at a clinic in bandra
10 May, 2019 02:19:26 PM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਅਨਿਲ ਕਪੂਰ ਆਪਣੀ ਫਿਟਨੈੱਸ ਅਤੇ ਜੋਸ਼ ਨਾਲ ਅੱਜ ਵੀ ਨੌਜਵਾਨਾਂ ਨੂੰ ਟੱਕਰ ਦਿੰਦੇ ਹਨ। 62 ਦੀ ਉਮਰ 'ਚ ਵੀ ਉਨ੍ਹਾਂ ਨੇ ਖੁਦ ਨੂੰ ਫਿੱਟ ਐਂਟ ਫਾਈਨ ਰੱਖਿਆ ਹੋਇਆ ਹੈ ਪਰ ਅਜਿਹਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ।


Punjabi Bollywood Tadka
ਦਰਅਸਲ, ਬੀਤੀ ਰਾਤ ਉਨ੍ਹਾਂ ਨੂੰ ਬਾਂਦਰਾਂ ਦੇ ਇਕ ਕਲੀਨਿਕ ਦੇ ਬਾਹਰ ਸਪਾਟ ਕੀਤਾ ਗਿਆ। ਉਨ੍ਹਾਂ ਦੀਆਂ ਤਸਵੀਰਾਂ ਨੂੰ ਦੇਖ ਸਾਫ ਨਜ਼ਰ ਆ ਰਿਹਾ ਹੈ ਕਿ ਅਨਿਲ ਦੀ ਸਿਹਤ ਠੀਕ ਨਹੀਂ ਹੈ। ਕਲੀਨਿਕ ਦੇ ਬਾਹਰ ਅਨਿਲ ਆਲ ਬਲੈਕ ਲੁੱਕ 'ਚ ਦਿਖਾਈ ਦਿੱਤੇ।
Punjabi Bollywood Tadka

  ਇਸ ਬੀਮਾਰੀ ਨਾਲ ਜੂਝ ਰਹੇ ਹਨ ਅਨਿਲ

Punjabi Bollywood Tadka

ਬੀਤੇ ਦਿਨੀਂ ਅਨਿਲ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਉਹ ਇਕ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। ਇਸ ਬੀਮਾਰੀ ਦਾ ਨਾਮ ਕੈਲਾਸ਼ੀਫੀਕੇਸ਼ਨ ਆਫ ਸ਼ੋਲਡਰ ਹੈ। ਉਹ ਇਸ ਬੀਮਾਰੀ ਦਾ ਇਲਾਜ ਜਰਮਨੀ ਤੋਂ ਕਰਵਾ ਰਹੇ ਹਨ।
Punjabi Bollywood Tadka
ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਨਿਲ ਜਲਦ ਹੀ ਆਪਣੇ ਬੇਟੇ ਹਰਸ਼ਵਰਧਨ ਕਪੂਰ ਨਾਲ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਇਹ ਪਹਿਲੀ ਵਾਰ ਹੋਵੇਗਾ ਕਿ ਅਸਲ ਪਿਓ-ਪੁਤਰ ਪਰਦੇ 'ਤੇ ਇਕ ਪਿਓ-ਪੁੱਤਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਦੋਵੇਂ ਅਭਿਨਵ ਬਿੰਦਰਾ ਦੀ ਬਾਓਪਿਕ ਫਿਲਮ 'ਚ ਇਕੱਠੇ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ।
Punjabi Bollywood Tadka

Punjabi Bollywood Tadka


Tags: Anil KapoorClinicBandraHarshvardhan KapoorRam LakhanJudaaiBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.