FacebookTwitterg+Mail

ਅਨਿਲ ਕਪੂਰ ਨੇ ਬਰਥਡੇ 'ਤੇ ਫੈਨਜ਼ ਨੂੰ ਦਿੱਤਾ ਵੱਡਾ ਸਰਪ੍ਰਾਈਜ਼, ਸ਼ੇਅਰ ਕੀਤੀ ਝਲਕ

anil kapoor turns dabangg policewala for malang
25 December, 2019 09:26:12 AM

ਨਵੀਂ ਦਿੱਲੀ (ਬਿਊਰੋ) : ਆਪਣੀ ਫਿੱਟਨੈੱਸ ਲਈ ਜ਼ਿਆਦਾ ਸੁਰਖੀਆਂ 'ਚ ਰਹਿਣ ਵਾਲੇ ਅਨਿਲ ਕਪੂਰ ਨੇ ਬੀਤੇ ਦਿਨੀਂ ਆਪਣਾ 63ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਦੇ ਰਹੇ ਹਨ। ਉਥੇ ਹੀ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਮਗੰਲ' ਦੇ ਮੇਕਰਜ਼ ਨੇ ਅਨਿਲ ਕਪੂਰ ਦੀ ਫਸਟ ਲੁੱਕ ਵੀ ਜਾਰੀ ਕੀਤੀ। ਅਨਿਲ ਕਪੂਰ ਨੇ ਫਿਲਮ 'ਮਲੰਗ' ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ ਤੇ ਫਸਟ ਲੁੱਕ ਤੋਂ ਪਤਾ ਚੱਲਦਾ ਹੈ ਕਿ ਉਹ ਫਿਲਮ 'ਚ ਕਿ ਪੁਲਸ ਕਰਮਚਾਰੀ ਦੀ ਭੂਮਿਕਾ ਨਿਭਾਉਣ ਵਾਲੇ ਹਨ।


ਦੱਸ ਦਈਏ ਕਿ ਕੁਝ ਦਿਨ ਪਹਿਲਾਂ ਫਿਲਮ ਮੇਕਰਜ਼ ਨੇ ਅਦਿਤਿਆ ਰਾਏ ਕਪੂਰ ਦੇ ਜਨਮਦਿਨ ਭਾਵ 16 ਨਵੰਬਰ ਨੂੰ ਹੀ ਫਿਲਮ ਦਾ ਪਹਿਲਾਂ ਲੁੱਕ ਜਾਰੀ ਕੀਤਾ ਸੀ। ਫਸਟ ਲੁੱਕ 'ਚ ਅਦਿਤਿਆ ਰਾਏ ਕਪੂਰ ਤੇ ਦਿਸ਼ਾ ਪਾਟਨੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਪੋਸਟਰ 'ਚ ਦੇਖਿਆ ਗਿਆ ਹੈ ਕਿ ਅਦਿਤਿਆ ਰਾਏ ਕਪੂਰ ਸਿਕਸ ਪੈਕ 'ਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਨਾਲ ਦਿਸ਼ਾ ਪਾਟਨੀ ਵੀ ਨਜ਼ਰ ਆਉਣ ਵਾਲੀ ਹੈ। ਨਾਲ ਕਈ ਹੋਰ ਲੋਕ ਵੀ ਹਨ, ਜੋ ਸ਼ਰਟਲੈਸ ਦਿਖਾਏ ਗਏ ਹਨ।


Tags: Anil KapoorDabangg PolicewalaMalangShares First LookBirthdayBollywood Celebrity

About The Author

sunita

sunita is content editor at Punjab Kesari