FacebookTwitterg+Mail

ਮਾਤਾ-ਪਿਤਾ ਦੇ ਵਿਆਹ ਦੀ ਵਰ੍ਹੇਗੰਢ ’ਤੇ ਸੋਨਮ ਕਪੂਰ ਨੇ ਲਿਖਿਆ ਖਾਸ ਮੈਸੇਜ

anil kapoor wedding anniversary sunita kapoor
19 May, 2020 02:15:12 PM

ਮੁੰਬਈ(ਬਿਊਰੋ)-  ਬਾਲੀਵੁੱਡ ਅਭਿਨੇਤਾ ਅਨਿਲ ਕੂਪਰ ਦੀ ਅੱਜ 36ਵੀਂ ਮੈਰਿਜ ਐਨੀਵਰਸਰੀ ਹੈ। ਇਸ ਖਾਸ ਮੌਕੇ ’ਤੇ ਉਨ੍ਹਾਂ ਨੇ ਆਪਣੀ ਲਵ ਸਟੋਰੀ ਦਾ ਵੀ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਪਤਨੀ ਸੁਨੀਤਾ ਕਪੂਰ ਨਾਲ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਇਕ ਆਡੀਓ ਕਲਿੱਪ ਵੀ ਪੋਸਟ ਕੀਤਾ ਹੈ । ਜਿਸ ਉਹ ਆਪਣੀ ਲਵ ਸਟੋਰੀ ਤੇ ਪ੍ਰਪੋਜਲ ਦੇ ਬਾਰੇ ਦੱਸ ਰਹੇ ਹਨ।


ਬਾਲੀਵੁੱਡ ਐਕਟਰ ਅਨਿਲ ਕਪੂਰ ਨੇ ਲਵ ਮੈਰਿਜ ਕੀਤੀ ਸੀ ਪਰ ਦੋਵਾਂ ਦੀ ਮੈਰਿਜ ਸਟੋਰੀ ਕੀ ਸੀ ਇਹ ਲੋਕਾਂ ਨੂੰ ਨਹੀਂ ਪਤਾ ਸੀ । ਜਿਸ ਦੇ ਚੱਲਦੇ ਉਨ੍ਹਾਂ ਨੇ ਆਪਣੇ ਪ੍ਰਪੋਜਲ ਐਨੀਵਰਸਰੀ ‘ਤੇ ਆਪਣੀ ਲਵ ਸਟੋਰੀ ਦੁਨੀਆ ਦੇ ਸਾਹਮਣੇ ਸਾਂਝੀ ਕਰ ਦਿੱਤੀ ਹੈ । ਲਵ ਸਟੋਰੀ ਦੇ ਬਾਰੇ ਦੱਸਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ, ਕਿਉਂਕਿ ਉਨ੍ਹਾਂ ਨੂੰ ਆਪਣੇ ਕਰੀਅਰ ਤੇ ਪਿਆਰ ‘ਚੋਂ ਕਿਸੇ ਇਕ ਨੂੰ ਚੁਣਨਾ ਸੀ । ਆਪਣੇ ਪਿਆਰ ਲਈ ਉਨ੍ਹਾਂ ਨੇ ਆਪਣਾ ਕਰੀਅਰ ਦਾਅ ‘ਤੇ ਲਗਾ ਦਿੱਤਾ ਸੀ ਤੇ ਸੁਨੀਤਾ ਨੂੰ ਆਪਣੀ ਦਿਲ ਦੀ ਗੱਲ ਦੱਸ ਦਿੱਤੀ ਸੀ।

ਦੂਜੇ ਪਾਸੇ ਸੋਨਮ ਕਪੂਰ ਨੇ ਵੀ ਆਪਣੇ ਮਾਤਾ-ਪਿਤਾ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਮੁਬਾਰਕਾਂ ਦਿੰਦੇ ਹੋਏ ਇੰਸਟਾਗ੍ਰਾਮ ’ਤੇ ਲੰਬੀ ਚੌੜੀ ਕੈਪਸ਼ਨ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਸ਼ੰਸਕ ਅਨਿਲ ਕਪੂਰ ਤੇ ਸੁਨੀਤਾ ਕਪੂਰ ਨੂੰ ਵਧਾਈਆਂ ਦੇ ਰਹੇ ਹਨ।


Tags: Anil KapoorWedding AnniversarySunita KapoorSonam KapoorInstagram

About The Author

manju bala

manju bala is content editor at Punjab Kesari