FacebookTwitterg+Mail

'ਗਦਰ' ਦੇ ਡਾਇਰੈਕਟਰ ਨੇ ਖੋਲ੍ਹਿਆ ਰਾਜ਼, ਕਿਉਂ ਸਿਆਸਤ 'ਚ ਆਏ ਸੰਨੀ ਦਿਓਲ

anil sharma and sunny deol
26 April, 2019 02:22:47 PM

ਨਵੀਂ ਦਿੱਲੀ (ਬਿਊਰੋ) — 23 ਅਪ੍ਰੈਲ ਨੂੰ ਭਾਜਪਾ 'ਚ ਸ਼ਾਮਲ ਹੋਏ ਸਨ ਅਤੇ ਇਕ ਆਯੋਜਨ 'ਚ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਕੀਤਾ ਗਿਆ ਸੀ। 62 ਸਾਲ ਦੇ ਸੰਨੀ ਦਿਓਲ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਨਾਲ ਹੀ ਉਨ੍ਹਾਂ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਚੋਣ ਲੜਨ ਦਾ ਐਲਾਨ ਵੀ ਕਰ ਦਿੱਤਾ ਹੈ ਪਰ ਸੰਨੀ ਦਿਓਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਰਿਐਕਸ਼ਨ ਆਉਣੇ ਬੰਦ ਨਹੀਂ ਹੋ ਰਹੇ। 'ਗਦਰ : ਏਕ ਪ੍ਰੇਮ ਕਥਾ' ਫਿਲਮ ਦੇ ਡਾਇਰੈਕਟਰ ਅਨਿਲ ਸ਼ਰਮਾ ਨੇ ਕੱਲ ਉਨ੍ਹਾਂ ਦੀ ਪਾਰਟੀ ਨੂੰ ਜੁਆਈਨ ਕਰਦੇ ਹੀ ਟਵੀਟ ਕੀਤਾ ਸੀ ਅਤੇ ਅੱਜ ਵੀ ਇਕ ਜ਼ੋਰਦਾਰ ਟਵੀਟ ਕੀਤਾ ਹੈ। ਅਨਿਲ ਸ਼ਰਮਾ ਨੇ ਆਪਣੇ ਇਸ ਟਵੀਟ 'ਚ ਸੰਨੀ ਦਿਓਲ ਦੇ ਭਾਜਪਾ 'ਚ ਸ਼ਾਮਲ ਹੋਣ ਤੇ ਰਾਜਨੀਕੀ 'ਚ ਕਦਮ ਰੱਖਣ ਦੀ ਵਜ੍ਹਾ ਦਾ ਖੁਲਾਸਾ ਕੀਤਾ ਹੈ।


ਸੰਨੀ ਦਿਓਲ ਦੇ ਰਾਜਨੀਤੀ 'ਚ ਸ਼ਾਮਲ ਹੋਣ 'ਤੇ ਅਨਿਲ ਸ਼ਰਨਾ ਨੇ ਟਵੀਟ ਕਰਦੇ ਹੋਏ ਲਿਖਿਆ, ''ਲੋਕ ਪੁੱਛ ਰਹੇ ਹਨ ਕਿ ਸੰਨੀ ਦਿਓਲ ਸਰ ਰਾਜਨੀਤੀ 'ਚ ਕਿਉਂ ਆਏ? ਇਹ ਗੰਦੀ ਹੈ...ਡਾਰਕ ਹੈ। ਸੰਨੀ ਦਿਓਲ ਸਾਫ ਸਖਸ਼ੀਅਤ ਵਾਲੇ ਇਨਸਾਨ ਹਨ। ਰਾਜਨੀਤੀ ਉਨ੍ਹਾਂ ਲਈ ਨਹੀਂ ਹੈ ਪਰ ਹਰ ਚੰਗਾ ਇਨਸਾਨ ਇਹੀ ਸੋਚੇਗਾ ਤਾਂ ਰਾਜਨੀਤੀ ਨੂੰ ਕੋਈ ਸਾਫ ਕਿਵੇਂ ਕਰੇਗਾ...ਕੋਈ ਤਾਂ ਚਾਹੀਦਾ ਹੈ, ਜੋ ਇਸ ਹਨ੍ਹੇਰੇ ਤੋਂ ਛੁਟਕਾਰਾ ਦਿਵਾਏ।'' ਇਸ ਤਰ੍ਹਾਂ ਅਨਿਲ ਸ਼ਰਮਾ ਨੇ ਸੰਨੀ ਦਿਓਲ ਦੇ ਭਾਜਪਾ 'ਚ ਸਾਫ ਹੋਣ ਦੀ ਉਸ ਦੀ ਪੂਰੀ ਇੱਛਾ ਨੂੰ ਸਾਫ ਕਰ ਦਿੱਤਾ ਹੈ। ਉਂਝ ਵੀ ਅਨਿਲ ਸ਼ਰਮਾ ਤੇ ਸੰਨੀ ਦਿਓਲ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ।


ਦੱਸਣਯੋਗ ਹੈ ਕਿ ਸੰਨੀ ਦਿਓਲ ਦਾ ਜਨਮ 19 ਅਕਤੂਬਰ 1956 ਨੂੰ ਪੰਜਾਬ ਦੇ ਸਹਨੇਵਾਲ 'ਚ ਹੋਇਆ। ਉਨ੍ਹਾਂ ਦੀ ਮਾਤਾ ਤੇ ਧਰਮਿੰਦਰ ਦੀ ਪਹਿਲੀ ਪਤਨੀ ਦਾ ਨਾਂ ਪ੍ਰਕਾਸ਼ ਕੌਰ ਹੈ। ਸੰਨੀ ਦਿਓਲ ਤੇ ਪੂਜਾ ਦਿਓਲ ਦੇ ਦੋ ਬੱਚੇ ਵੀ ਹਨ। ਸੰਨੀ ਦਿਓਲ 35 ਸਾਲਾਂ ਤੋਂ ਬਾਲੀਵੁੱਡ 'ਚ ਸਰਗਰਮ ਹਨ।

Punjabi Bollywood Tadka

ਉਨ੍ਹਾਂ ਨੇ 'ਬੇਤਾਬ' ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ 'ਚ ਉਨ੍ਹਾਂ ਦੇ ਓਪੋਜ਼ਿਟ ਅਦਾਕਾਰਾ ਅੰਮ੍ਰਿਤਾ ਸਿੰਘ ਸੀ। ਉਨ੍ਹਾਂ ਨੇ 100 ਤੋਂ ਜ਼ਿਆਦਾ ਫਿਲਮਾਂ 'ਚ ਆਪਣੇ ਅਭਿਨੈ ਦਾ ਜਲਵਾ ਬਿਖੇਰਿਆ ਹੈ। ਸੰਨੀ ਦਿਓਲ ਨੂੰ ਹੁਣ ਤੱਕ ਦੋ ਰਾਸ਼ਟਰੀ ਪੁਰਸਕਾਰ ਤੇ ਦੋ ਫਿਲਮਫੇਅਰ ਦਾ ਐਵਾਰਡ ਮਿਲ ਚੁੱਕਾ ਹੈ। 

Punjabi Bollywood Tadka


Tags: Anil SharmaSunny DeolLok Sabha Polls 2019BJPGurdaspurRajasthanGadar Ek Prem KathaBollywood Celebrity

Edited By

Sunita

Sunita is News Editor at Jagbani.