FacebookTwitterg+Mail

ਕਾਫੀ ਸਾਲਾਂ ਤੋਂ ਫਿਲਮ ਇੰਡਸਟਰੀ 'ਚੋਂ ਗਾਇਬ ਹੈ 6 ਫੁੱਟ 7 ਇੰਚ ਦਾ ਇਹ 'ਡਰਾਵਨਾ ਭੂਤ'

    1/5
01 April, 2017 04:29:36 PM

ਮੁੰਬਈ— 80 ਦੇ ਦਹਾਕੇ 'ਚ ਬਣਨ ਵਾਲੀਆ ਡਰਾਵਨੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਲੰਬੇ ਦੰਦ ਅਤੇ ਖੁਨ ਨਾਲ ਭਰਿਆ ਚਿਹਰਾ ਨਜ਼ਰ ਆ ਜਾਂਦਾ ਹੈ। ਉਸ ਸਮੇਂ 'ਚ ਰੋਮਰਸ ਬਰਦਰ ਦੀ ਫਿਲਮ 'ਚ ਭੂਤਾਂ ਦਾ ਕਿਰਦਾਰ ਜ਼ਿਆਦਾਤਰ ਅਨਿਰੁਦ ਉਫ ਅਜੇ ਅਗਰਵਾਲ ਨਿਭਾਉਂਦੇ ਸੀ। ਕਰੀਬ 6 ਫੁੱਟ 7 ਇੰਚ ਲੰਬੇ ਅਨਿਰੁਦਰ ਇਕ ਸਿਵਲ ਇੰਜੀਨੀਅਰ ਰਹਿ ਚੁੱਕੇ ਹਨ। ਸਾਲ 2010 'ਚ ਰਿਲੀਜ਼ ਹੋਈ ਫਿਲਮ 'ਮਲਿਕਾ' 'ਚ ਅਨਿਰੁਦ ਨੂੰ ਆਖਰੀ ਵਾਰੀ ਦੇਖਿਆ ਗਿਆ ਸੀ। ਇਸ ਫਿਲਮ 'ਚ ਉਨ੍ਹਾਂ ਸਾਮਰੀ ਦਾ ਕਿਰਦਾਰ ਨਿਭਾਇਆ ਸੀ। ਫਿਲਮ 'ਚ ਹਿਮਾਸ਼ੂ ਮਲਿਕ, ਸੁਰੇਸ਼ ਮੇਨਨ, ਸ਼ੀਨਾ ਨਾਇਰ, ਰਾਜੇਸ਼ ਖੇਰਾ ਵਰਗੇ ਅਦਾਕਾਰ ਨਜ਼ਰ ਆਏ ਸੀ। ਇਸ ਤੋਂ ਇਲਾਵਾ ਸਕੂਲ ਅਤੇ ਕਾਲਜ ਦੇ ਦਿਨ੍ਹਾਂ 'ਚ ਉਹ ਸਪੋਰਟ ਵੱਲ ਕਾਫੀ ਧਿਆਨ ਦਿੰਦੇ ਸੀ। ਉਨ੍ਹਾਂ ਆਈ. ਟੀ. ਕਾਲਜ ਰੁੜਕੀ ਤੋਂ ਸਿਵਲ ਇੰਜੀਨੀਅਰ ਦੀ ਪੜਾਈ ਕੀਤੀ ਸੀ। ਇਸ ਤੋਂ ਬਾਅਦ ਉਹ ਕੰਮ ਦੀ ਤਲਾਸ਼ 'ਚ ਮੁੰਬਈ ਚਲੇ ਗਏ।

ਜ਼ਿਕਰਯੋਗ ਹੈ ਕਿ 68 ਸਾਲ ਦੇ ਅਨਿਰੁਦ ਦਾ ਜਨਮ 1 ਦਿਸੰਬਰ 1949 ਨੂੰ ਦੇਹਰਾਦੁਨ 'ਚ ਹੋਇਆ ਸੀ। ਅਨਿਰੁਦ ਨੂੰ ਫਿਲਮ 'ਬੰਦ ਦਰਵਾਜਾ', 'ਪੁਰਾਣਾ ਮੰਦਿਰ', 'ਆਜ ਕਾ ਅਰਜੁਨ', 'ਜਾਦੂਗਰ', 'ਰਾਮ ਲੱਖਨ', 'ਮੇਲਾ', 'ਤਲਾਸ਼', 'ਤੁਮ ਮੇਰੇ ਹੋ', 'ਮਲਿਕਾ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਜ਼ੀ. ਟੀ. ਵੀ. ਦੇ ਮਸ਼ਹੂਰ ਸੀਰੀਅਲ 'ਜੀ ਹਾਰਰ ਸ਼ੋਅ' ਤੇ 'ਮਾਨੋ ਯਾ ਨਾ ਮਾਨੋ' ਵਰਗੇ ਸੀਰੀਅਲਾਂ 'ਚ ਵੀ ਕੰਮ ਕੀਤਾ ਹੈ। ਅਨਿਰੁਦ ਨੇ ਹਾਲੀਵੁੱਡ ਫਿਲਮ 'ਸਚ ਅ ਲਾਂਗ ਜਰਨੀ' ਅਤੇ 'ਦਿ ਜੰਗਲ ਬੁੱਕ 'ਚ ਵੀ ਨਜ਼ਰ ਆ ਚੁੱਕੇ ਹਨ।


Tags: Anirudh Agarwal Bandh Darwaza enginer Ram Lakhan ਅਨਿਰੁਦ ਅਗਰਵਾਲ ਬੰਦ ਦਰਵਾਜਾ