FacebookTwitterg+Mail

'ਯੇ ਹੈ ਮੁਹੱਬਤੇਂ' ਦੀ ਇਹ ਮਸ਼ਹੂਰ ਅਦਾਕਾਰਾ ਹੁਣ ਇਸ ਸ਼ੋਅ 'ਚ ਆਵੇਗੀ ਨਜ਼ਰ

anita hassanandani
05 September, 2017 05:09:05 PM

ਮੁੰਬਈ— ਸਟਾਰ ਪਲੱਸ ਦੇ ਮਸ਼ਹੂਰ ਸ਼ੋਅ 'ਯੇ ਹੈ ਮੁਹੱਬਤੇਂ' 'ਚ ਸ਼ਗੁਨ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਅਨੀਤਾ ਹਸਨੰਦਾਨੀ ਜਲਦ ਹੀ ਇਕ ਨਵੇਂ ਸ਼ੋਅ ਦਾ ਹਿੱਸਾ ਬਣਨ ਜਾ ਰਹੀ ਹੈ। ਸੂਤਰਾਂ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸਟਾਰ ਪਲੱਸ ਦੇ ਨਵੇਂ ਸ਼ੋਅ 'ਚ ਨਜ਼ਰ ਆਵੇਗੀ।
ਤੁਹਾਨੂੰ ਇਹ ਦੱਸ ਦੇਈਏ ਕਿ 'ਏ ਲਾਸਟ ਬੁਆਏ ਪ੍ਰੋਡਕਸ਼ਨ' ਦੇ ਬੈਨਰ ਹੇਠ ਬਣੇ ਸ਼ੋਅ 'ਕਾਲ ਕਲਕੀ' 'ਚ ਅਨੀਤਾ ਹਸਨੰਦਾਨੀ ਤੋਂ ਇਲਾਵਾ ਅਦਾਕਾਰਾ ਸਲਮਾ ਆਗਾ ਅਤੇ ਅਦਾਕਾਰ ਰੋਹਿਤ ਸੁਚਾਤੀਂ ਅਹਿਮ ਕਿਰਦਾਰ ਨਿਭਾਉਣਗੇ। ਛੋਟੇ ਪਰਦੇ 'ਤੇ ਆਉਣ ਵਾਲੇ ਇਸ ਸ਼ੋਅ ਦੇ ਨਿਰਮਾਤਾ ਵਿਕਾਸ ਗੁਪਤਾ ਹੈ। ਇਸ ਤੋਂ ਇਲਾਵਾ ਅਨੀਤਾ 'ਕਭੀ ਸੌਤਨ ਕਭੀ ਸਹੇਲੀ', 'ਕਸਮ ਸੇ', 'ਫੀਅਰ ਫੈਕਟਰ' ਅਤੇ 'ਸਾਸ ਭੀ ਕਭੀ ਬਹੂ ਥੀ' ਵਰਗੇ ਮਸ਼ਹੂਰ ਸ਼ੋਅਜ਼ 'ਚ ਕੰਮ ਕਰ ਚੁੱਕੀ ਹੈ। ਹੁਣ ਇਹ ਦੇਖਣਾ ਹੋਵੇਗਾ ਕਿ 'ਯੇ ਹੈ ਮੁਹੱਬਤੇਂ' 'ਚ ਸ਼ਗੁਨ ਦਾ ਕਿਰਦਾਰ ਨਿਭਾਉਣ ਵਾਲੀ ਅਨੀਤਾ ਇਹ ਸ਼ੋਅ ਛੱਡੇਗੀ ਜਾਂ ਨਹੀਂ। 'ਯੇ ਹੈ ਮੁਹੱਬਤੇ' 'ਚ ਸ਼ਗੁਨ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Tags: TV Actress Anita Hassanandani Ye Hai Mohabbatein kaal kalki Shagun ਯੇ ਹੈ ਮੁਹੱਬਤੇਂ ਅਨੀਤਾ ਹਸਨੰਦਾਨੀ